ਪੰਜਾਬ

punjab

ETV Bharat / state

Amritsar: ਦੋਸਤ ’ਤੇ ਲੱਗੇ ਕਤਲ ਦੇ ਇਲਜ਼ਾਮ, ਪਰਿਵਾਰ ਨੇ ਲਗਾਇਆ ਧਰਨਾ - ਲਾਸ਼ ਨੂੰ ਬਰਾਮਦ

ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦੀ ਨਹਿਰ ਵਿੱਚ ਦੋਸਤ ਨਹਾਉਣ ਗਏ ਸਨ। ਜਿਹਨਾਂ ਵਿਚੋਂ ਇੱਕ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਨੇ ਮ੍ਰਿਤਕ ਦੇ ਦੋਸਤ ਉੱਤੇ ਕਤਲ (Murder) ਦੇ ਇਲਜ਼ਾਮ ਲਗਾਏ ਹਨ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ (Postmortem) ਦੀ ਰਿਪੋਰਟ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

Amritsar:ਦੋਸਤ ਤੇ ਲੱਗੇ ਕਤਲ ਦੇ ਇਲਜ਼ਾਮ, ਪਰਿਵਾਰ ਨੇ ਲਗਾਇਆ ਧਰਨਾ
Amritsar:ਦੋਸਤ ਤੇ ਲੱਗੇ ਕਤਲ ਦੇ ਇਲਜ਼ਾਮ, ਪਰਿਵਾਰ ਨੇ ਲਗਾਇਆ ਧਰਨਾ

By

Published : Jun 21, 2021, 8:23 PM IST

ਅੰਮ੍ਰਿਤਸਰ:ਪਿੰਡ ਜਗਦੇਵ ਕਲਾਂ ਦੇ ਨੇੜੇ ਲਾਹੌਰ ਬਰਾਂਚ ਨਹਿਰ ਵਿੱਚ ਦੋਸਤ ਨਹਾਉਣ ਗਏ ਸਨ ਅਤੇ ਜਿਹਨਾਂ ਵਿਚੋਂ ਇੱਕ ਨੌਜਵਾਨ ਦੀ ਡੂੰਘੇ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੂਜੇ ਨੌਜਵਾਨ ਉਤੇ ਇਲਜ਼ਾਮ ਲਗਾਏ ਹਨ ਕਿ ਸਾਡੇ ਮੁੰਡੇ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਨਹਿਰ ਵਿੱਚ ਡਬੋ ਕੇ ਕਤਲ (Murder) ਕਰ ਦਿੱਤਾ ਗਿਆ ਹੈ।

ਪਰਿਵਾਰ ਨੇ ਲਗਾਇਆ ਧਰਨਾ

ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਲਾਸ਼ ਨੂੰ ਚੁੱਕ ਕਿ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਰੱਖ ਕਿ ਮੁਲਜ਼ਮਾਂ ਖਿਲਾਫ਼ ਮਕੱਦਮਾਂ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਮ੍ਰਿਤਕ ਨੌਜਵਾਨ ਦੇ ਭਰਾ ਸੂਰਜ ਸਿੰਘ ਦੱਸਿਆ ਕਿ ਮੇਰਾ ਭਰਾ ਕਰਨ ਸਿੰਘ ਉਮਰ 18 ਸਾਲ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਕੱਲ ਕਰੀਬ 12 ਵਜੇ ਆਪਣੇ ਘਰ ਤੋਂ ਕੰਮ ਕਰਨ ਦਾ ਕਹਿ ਕਿ ਉਹ ਆਪਣੇ ਮਹੱਲੇ ਦੇ ਕੁਝ ਨੌਜਵਾਨਾਂ ਨਾਲ ਜਗਦੇਵ ਕਲਾਂ ਨਹਿਰ ਤੇ ਨਹਾਉਣ ਆ ਗਿਆ।ਜਿੱਥੇ ਕਿ ਉਨ੍ਹਾਂ ਦੇ ਨਾਲ ਕਰੀਬ ਪੰਜ ਵਿਅਕਤੀਆਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਉਸ ਨੂੰ ਨਹਿਰ ਦੇ ਡੂੰਘੇ ਪਾਣੀ 'ਚ ਸੁੱਟ ਦਿੱਤਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ।

Amritsar:ਦੋਸਤ ਤੇ ਲੱਗੇ ਕਤਲ ਦੇ ਇਲਜ਼ਾਮ, ਪਰਿਵਾਰ ਨੇ ਲਗਾਇਆ ਧਰਨਾ

ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ

ਉਧਰ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ (Postmortem)ਕਰਵਾ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ (Postmortem) ਦੀ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:35 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਇੱਕ ਵਿਅਕਤੀ ਕਾਬੂ

ABOUT THE AUTHOR

...view details