ਪੰਜਾਬ

punjab

ETV Bharat / state

Amritsar:ਮੁਲਾਜ਼ਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੀਤਾ ਮੁਜ਼ਾਹਰਾ - ਫਰੰਟ ਲਾਈਨ

ਅੰਮ੍ਰਿਤਸਰ ਵਿਚ ਸਿਹਤ ਵਿਭਾਗ (Department of Health) ਦੀਆਂ ਵੱਖ ਵੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ (Protest) ਕੀਤਾ।ਡਾਕਟਰਾਂ ਦਾ ਕਹਿਣਾ ਹੈ ਕਿ ਛੇਵੇਂ ਪੇ ਕਮਿਸ਼ਨ ਵਿਚ ਸੋਧ ਕੀਤੀ ਜਾਵੇ।

Amritsar:ਮੁਲਾਜ਼ਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੀਤਾ ਮੁਜ਼ਾਹਰਾ
Amritsar:ਮੁਲਾਜ਼ਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੀਤਾ ਮੁਜ਼ਾਹਰਾ

By

Published : Jul 6, 2021, 10:49 PM IST

ਅੰਮ੍ਰਿਤਸਰ: ਸਿਹਤ ਵਿਭਾਗ (Department of Health) ਦੀਆਂ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਗਠਿਤ ਛੇਵੇਂ ਪੇ-ਕਮਿਸ਼ਨ ਦੀਆਂ ਮੁਲਾਜ਼ਮਾਂ ਵਿਰੋਧੀ ਸਿਫਾਰਸ਼ਾਂ ਅਤੇ ਵਿੱਤ ਵਿਭਾਗ ਵੱਲੋਂ ਉਸ ਵਿਚ ਹੋਰ ਕੱਟ ਲਗਾਉਣ ਵਿਰੁੱਧ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਰਥੀ ਫੂਕ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।

ਡਾਕਟਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਕੋਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਆਪਣੀਆਂ ਸੇਵਾਵਾਂ ਫਰੰਟ ਲਾਈਨ ਤੇ ਨਿਭਾ ਰਹੇ ਹਾਂ ਅਤੇ ਸਾਨੂੰ ਕੋਰੋਨਾ ਯੋਧੇ ਕਿਹਾ ਗਿਆ ਅਤੇ ਸਾਡੇ ਤੋਂ 24 ਘੰਟੇ ਕੰਮ ਲਿਆ ਗਿਆ।ਡਾਕਟਰ ਦਾ ਕਹਿਣਾ ਹੈ ਕਿ ਸਾਨੂੰ ਕੰਮ ਬਦਲੇ ਕੋਈ ਐਵਾਰਡ ਦੇਣ ਦੀ ਬਜਾਏ ਸਾਡੇ ਤੋਂ ਖੋਹ ਲਿਆ ਗਿਆ।ਉਨ੍ਹਾਂ ਨੇ ਛੇਵੇਂ ਪੇ ਕਮਿਸ਼ਨ ਵਿਚ ਸੋਧ ਕੀਤੀ ਜਾਵੇ।

Amritsar:ਮੁਲਾਜ਼ਮਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੀਤਾ ਮੁਜ਼ਾਹਰਾ

ਡਾਕਟਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜੋ:ਆਮ ਕਿਸਾਨ ਵਾਂਗ ਕਿਸਾਨਾਂ ਦੇ ਜੱਥੇ 'ਚ ਹੋਵਾਂਗੇ ਸ਼ਾਮਲ : ਸੰਧਵਾਂ

ABOUT THE AUTHOR

...view details