ਅੰਮ੍ਰਿਤਸਰ:ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ (Demands) ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest)ਕੀਤਾ ਗਿਆ ਹੈ।ਇਸ ਮੌਕੇ ਪ੍ਰਦਰਸ਼ਨਕਾਰੀ ਸੁਖਨੰਦਨ ਸਿੰਘ ਦਾ ਕਹਿਣਾ ਹੈ ਕਿ ਫੀਲਡ ਮੁਲਾਜ਼ਮਾਂ ਨਾਲ ਪੰਜਵੇਂ ਤਨਖਾਹ ਕਮਿਸ਼ਨ ਵਿਚ ਵੱਡਾ ਧੱਕਾ ਕੀਤਾ ਗਿਆ ਹੈ ਕਿਉਂਕਿ 1968 ਤੋਂ ਲੈ ਕੇ 2000 ਤੱਕ ਸਾਡੀ ਯੋਗਤਾ ਦੇ ਬਾਰਬਰ ਪਟਵਾਰੀ, ਗ੍ਰਾਮ ਸੇਵਕ, ਪੰਚਾਇਤ ਸੈਕਟਰੀ, ਕਲਰਕ, ਡਰਾਫਟ ਮੈਨ, ਏ.ਐਚ.ਐਨ.ਐਮ. ਦੀਆਂ ਕੈਟਾਗਰੀਆਂ ਸਾਡੇ ਬਰਾਬਰ 5910-20200-1900 ਦਾ ਸਕੇਲ ਲੈਂਦੀਆਂ ਸਨ।
ਇਹਨਾਂ ਨੂੰ 2011 ਦੀ ਕਮੇਟੀ ਨੇ 14300-34800-3200 ਦਾ ਸਕੇਲ ਦੇ ਦਿੱਤਾ ਅਤੇ ਸਾਨੂੰ 5910-20200-2400 ਦਾ ਸਕੇਲ ਦਿੱਤਾ ਹੈ। ਅਸੀਂ ਇਸ ਧੱਕੇ ਵਿਰੁੱਧ ਲਗਾਤਾਰ ਸਰਕਾਰ (Government) ਅਤੇ ਮਹਿਕਮੇ ਨੂੰ ਲਿਖਦੇ ਰਹੇ ਹਾਂ ਅਤੇ ਸਾਨੂੰ ਜਵਾਬ ਮਿਲਦਾ ਰਿਹਾ ਕਿ ਛੇਵੇਂ ਤਨਖਾਹ ਕਮਿਸ਼ਨ (Sixth Pay Commission)ਵਿੱਚ ਤੁਹਾਡਾ ਪਾੜਾ ਦੂਰ ਕਰ ਦਿੱਤਾ ਜਾਵੇਗਾ ਪਰ ਇਸ ਦੇ ਉਲਟ ਸਾਨੂੰ ਛੇਵੇਂ ਤਨਖਾਹ ਕਮਿਸ਼ਨ ਵਿਚ ਵੀ ਨਹੀਂ ਵਿਚਾਰਿਆ ਗਿਆ ਅਤੇ ਸਗੋਂ ਸਾਡੀ ਤਨਖਾਹ ਵਿਚ 2.15 ਨਾਲ ਵਾਧਾ ਕਰਨ ਦੀ ਗੱਲ ਕਹੀ ਜਾ ਰਹੀ ਹੈ।ਜੋ ਸਾਡੀ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਮੰਗ ਕਰਦੇ ਹਾਂ ਕਿ ਸਾਡਾ ਸਕੇਲ10300-3-1800-3200 ਮੰਨ ਕੇ 2.67 ਨਾਲ ਗੁਣਾ ਕਰਕੇ ਤਨਖ਼ਾਹ ਬਣਾਈ ਜਾਵੇ ਅਤੇ ਮਹਿਕਮੇ ਵਿਚ ਲਗਾਤਾਰ ਕੰਮ ਕਰ ਰਹੇ 15-20 ਸਾਲਾਂ ਤੋਂ ਲਗਾਤਾਰ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਮਹਿਕਮੇ ਵਿਚ ਰਹਿ ਕੇ ਤਜਰਬਾ ਵੀ ਹਾਸਿਲ ਹੋ ਚੁੱਕਾ ਹੈ ਅਤੇ ਮਹਿਕਮੇ ਨੂੰ ਮੁਲਾਜਮਾਂ ਦੀ ਲੋੜ ਵੀ ਹੈ।