ਅੰਮ੍ਰਿਤਸਰ:ਜਿਉਂ ਜਿਉਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਹੀ ਹੁਣ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਵਲੋਂ ਵੀ ਹਲਕੇ ਵਿੱਚ ਇੱਕਤਰਤਾ ਕਰਕੇ ਵੋਟਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਮੁੱਢ ਬੰਨ੍ਹਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਜੇਕਰ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਗੱਲ ਕਰੀਏ ਤਾਂ ਇਥੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਬਿਆਸ ਵਿਖੇ ਇਕ ਇੱਕਤਰਤਾ ਕੀਤੀ ਗਈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ AAP ਵਿਧਾਇਕ ਨੂੰ ਸੁਣਾਈਆਂ ਖਰੀਆਂ, ਕਿਹਾ- ਚੋਣਾਂ ਤੋਂ ਪਹਿਲਾਂ ਮੇਰੇ ਪੈਰਾਂ 'ਚ ਬੈਠਾ ਹੁੰਦਾ ਸੀ ਇਹ ਟੋਂਗ - ਸਿਆਸੀ ਸਰਗਰਮੀਆਂ
ਭਾਜਪਾ ਦੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਹਲਕਾ ਬਾਬਾ ਬਕਾਲਾ ਦੇ 'ਆਪ' ਵਿਧਾਇਕ ਖਿਲਾਫ਼ ਭੜਾਸ ਕੱਢਦੇ ਨਜ਼ਰ ਆਏ। ਬਿਆਸ 'ਚ ਕੀਤੀ ਇਕੱਤਰਤਾ ਦੌਰਾਨ ਉਨ੍ਹਾਂ ਇਹ ਤੱਕ ਕਹਿ ਦਿੱਤਾ ਕਿ ਵਿਧਾਇਕ 'ਚ ਦਮ ਨਹੀਂ ਕਿ ਉਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕੇ।
Published : Dec 17, 2023, 7:36 AM IST
'ਆਪ ਵਿਧਾਇਕ ਦੇ ਲਾਏ ਨਿਸ਼ਾਨੇ': ਇਸ ਦੌਰਾਨ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਲਬੀਰ ਸਿੰਘ ਟੋਂਗ ਬਾਰੇ ਜੰਮ ਕੇ ਨਿਸ਼ਾਨੇਬਾਜ਼ੀ ਕੀਤੀ ਅਤੇ ਇਥੋਂ ਤਕ ਕਿ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਇਹ ਤੱਕ ਕਹਿ ਦਿੱਤਾ ਕਿ ਜਿਸ 'ਤੇ ਇਕ ਵਾਰ ਭਾਰਤੀ ਜਨਤਾ ਪਾਰਟੀ ਦਾ ਠੱਪਾ ਲੱਗ ਜਾਵੇ ਨਾ, ਫੇਰ ਉਸਦੇ ਵਾਲ ਵੱਲ ਵੀ ਨਹੀਂ ਕੋਈ ਦੇਖਦਾ। ਇਸ ਦੇ ਨਾਲ ਹੀ ਉਨ੍ਹਾਂ ਆਪ ਵਿਧਾਇਕ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੰਨ੍ਹਾਂ 'ਚ ਦਮ ਨਹੀਂ ਕਿ ਇਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕਣ।
'ਚੋਣਾਂ ਤੋਂ ਪਹਿਲਾਂ ਮੇੇਰੇ ਪੈਰਾਂ 'ਚ ਬੈਠਾ ਹੁੰਦਾ ਸੀ':ਇਸ ਦੇ ਨਾਲ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਹ ਹੀ ਵਿਅਕਤੀ ਸ਼ਾਮ ਨੂੰ ਮੇਰੇ ਪੈਰਾਂ 'ਚ ਬੈਠਾ ਹੁੰਦਾ ਸੀ ਤੇ ਕਹਿੰਦਾ ਸੀ ਕਿ ਤੁਸੀਂ ਹੀ ਮੈਨੂੰ ਚੋਣ ਜਿੱਤਵਾ ਸਕਦੇ ਹੋ। ਉਨ੍ਹਾਂ ਵਿਧਾਇਕ ਨੂੰ ਅਸਿੱਧੇ ਤਰੀਕੇ ਨਾਲ ਸੰਬੋਧਨ ਕਰਦਿਆਂ ਕਿਹਾ ਕਿ, 'ਇਹ ਜੋ ਟੋਂਗ ਸ਼ੋਂਗ ਤੁਰੇ ਫਿਰਦੇ ਹਨ, ਇੰਨ੍ਹਾਂ ਦੇ ਪੱਲੇ ਕੁਝ ਨਹੀਂ ਹੈ।' ਭਾਜਪਾ ਪ੍ਰਧਾਨ ਦਾ ਕਹਿਣਾ ਕਿ ਮੈਂ ਲੋਕਾਂ ਤੋਂ ਪੈਸਾ ਲੈਕੇ ਨਹੀਂ ਖਾਦਾ, ਜੋ ਮੈਨੂੰ ਡਰਨਾ ਪਵੇ। ਉਨ੍ਹਾਂ ਕਿਹਾ ਕਿ ਨਾ ਤਾਂ ਪੈ ਕਿਸੇ ਤੋਂ 100-100 ਰੁਪਏ ਇਕੱਠੇ ਕੀਤੇ ਹਨ, ਹਮੇਸ਼ਾ ਆਪਣੇ ਦਮ 'ਤੇ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਨ੍ਹਾਂ 'ਚ ਦਮ ਹੈ ਤਾਂ ਮੇਰੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਕੇ ਦਿਖਾਉਣ।