ਬਜਟ ਪੇਸ਼ ਹੋਣ 'ਤੇ ਸ਼ਹਿਰ ਵਾਸੀਆਂ ਨੇ ਦਿੱਤੀ ਪ੍ਰਤੀਕਿਰਿਆ ਅੰਮ੍ਰਿਤਸਰ:ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਬੁੱਧਵਾਰ ਨੂੰ ਆਪਣਾ 5ਵਾਂ ਬਜਟ (Budget 2023) ਪੇਸ਼ ਕੀਤਾ। ਜਿਸ ਤਹਿਤ ਵੱਖ-ਵੱਖ ਸੈਕਟਰਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ। ਜਿਸ ਵਿੱਚ ਖਿਡੌਣਿਆਂ ਤੇ ਕਸਟਮ ਡਿਊਟੀ ਘਟਾ ਕੇ 13 ਫੀਸਦੀ ਕਰ ਦਿੱਤੀ ਗਈ। ਇਸਦੇ ਨਾਲ ਖਿਡੌਣਿਆਂ ਦੀ ਕੀਮਤ ਵੀ ਕਮੀ ਆਵੇਗੀ ਅਤੇ ਇਲੈਕਟ੍ਰੋਨਿਕ ਵਾਹਣਾ ਦੀ ਟੈਕਸ ਮੁਆਫ਼ ਕਰ ਦਿੱਤੀ ਗਈ।
IRT ਵਿੱਚ 7 ਲੱਖ ਰੁਪਏ ਤੱਕ ਕੋਈ ਵੀ ਟੈਕਸ ਨਹੀ:-ਜਿਸ ਤੋਂ ਬਾਅਦ ਕਿ ਇਲੈਕਟ੍ਰੋਨਿਕ ਵਾਹਨ ਵੀ ਸਸਤੇ ਹੋਣਗੇ। ਇਸ ਤੋਂ ਇਲਾਵਾ ਮੋਬਾਈਲ ਫੋਨਾਂ ਵਰਤੀਆਂ ਜਾਣ ਵਾਲੀਆਂ ਲੈਬੋਟਰੀਆਂ ਦੇ ਕਸਟਮ ਡਿਊਟੀ ਕਟਾ ਦਿੱਤੀ ਗਈ ਹੈ ਤੇ ਆਈਟੀਆਰ ਵਿੱਚ 7 ਲੱਖ ਰੁਪਏ ਤੱਕ ਕੋਈ ਵੀ ਟੈਕਸ ਨਹੀ ਦਿੱਤਾ ਜਾਵੇਗਾ। ਇਸ ਦੌਰਾਨ ਸੋਨਾ ਅਤੇ ਚਾਂਦੀ ਉੱਤੇ ਡਾਇਮੰਡ ਦੀ ਵੀ ਗੱਲ ਸਾਹਮਣੇ ਆਈ ਹੈ।
ਨਵੇਂ ਟੈਕਸ ਸਲੈਬ ਵਿੱਚ ਛੋਟ ਦੇਣ ਦਾ ਐਲਾਨ:-ਇਸ ਬਜਟ ਬਾਰੇ ਆਮ ਲੋਕਾਂ ਦਾ ਕਿ ਕੁੱਝ ਕਹਿਣਾ ਹੈ ਇਹ ਬਾਰੇ ਜਾਣਨ ਲਈ ਅੰਮ੍ਰਿਤਸਰ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਆਮ ਜਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਨਵੇਂ ਟੈਕਸ ਸਲੈਬ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੁਤਾਬਕ ਹੁਣ 7 ਲੱਖ ਰੁਪਏ ਤੱਕ ਦੀ ਕੁੱਲ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਪੁਰਾਣੇ ਟੈਕਸ ਸਲੈਬ ਮੁਤਾਬਕ 5 ਲੱਖ ਰੁਪਏ ਤੱਕ ਸੀ, ਜਿਸ ਨਾਲ ਕਿ ਆਮ ਲੋਕਾਂ ਨੂੰ ਬਹੁਤ ਸਾਰਾ ਹੀ ਫਾਇਦਾ ਮਿਲੇਗਾ।
ਸੋਨਾ ਚਾਂਦੀ ਮਹਿੰਗਾ ਹੋਣ ਕਰਕੇ ਗਰੀਬ ਵਰਗ ਨੂੰ ਢਾਹ :-ਇਸ ਦੌਰਾਨ ਹੀ ਦੁਕਾਨਦਾਰਾਂ ਦਾ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਬਜਟ ਦੇ ਵਿੱਚ ਸੋਨਾ ਚਾਂਦੀ ਮਹਿੰਗਾ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਗਰੀਬ ਵਰਗ ਨੂੰ ਆਪਣੀਆਂ ਧੀਆਂ ਦੇ ਵਿਆਹ ਕਰਨ ਵਿੱਚ ਖਾਸ ਮੁਸ਼ਕਿਲ ਆਵੇਗੀ। ਇਸ ਵੱਲ ਸਰਕਾਰ ਨੂੰ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਅੱਗੇ ਬੋਲਦੇ ਹੋਏ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਹਰ ਕਿਸੇ ਨੂੰ ਕੁੱਝ ਨਾ ਕੁੱਝ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅਸੀਂ ਡੇਢ ਘੰਟਾ ਬਜਟ ਸੁਣਿਆ। ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਅਰਥ-ਵਿਵਸਥਾ ਇਕ ਚਮਕਦਾ ਸਿਤਾਰਾ ਹੈ ਅਤੇ ਆਪਣੇ ਰਾਹ ਉੱਤੇ ਹੈ।
ਇਹ ਵੀ ਪੜੋ:-Budget 2023 : ਕਿਸਾਨਾਂ ਦੀ ਮੰਗ- ਖੇਤੀ ਲਈ ਵੱਖਰਾ ਬਜਟ ਪੇਸ਼ ਕਰੇ ਕੇਂਦਰ ਸਰਕਾਰ