ਅੰਮ੍ਰਿਤਸਰ: ਸਾਉਣ ਮਹੀਨਾ ਆਉਣ ਦੇ ਨਾਲ ਹੀ ਪੂਰੇ ਪੰਜਾਬ 'ਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪਿੰਡ ਬੱਲਾਂ 'ਚ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਯਾਦ ਕਰਦੇ ਹੋਏ ਇੱਥੋਂ ਦੀਆਂ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਅਕਸਰ ਪੁਰਾਣੇ ਬਜ਼ੁਰਗਾਂ ਵੱਲੋਂ ਕਿਹਾ ਜਾਂਦਾ ਸੀ ਜਿਸ ਘਰ ਧੀਆਂ, ਉਸ ਘਰ ਤੀਆਂ। ਇਸੇ ਕਾਰਨ ਤੀਆਂ ਦੀ ਰੌਣਕ ਵੀ ਧੀਆਂ ਦੇ ਨਾਲ ਹੀ ਹੁੰਦੀ ਹੈ। ਵਿਆਹੀਆਂ ਹੋਈਆਂ ਕੁੜੀਆਂ ਇਸ ਮਹੀਨੇ ਆਪਣੇ ਪੇਕੇ ਘਰ ਆ ਕੇ ਤੀਆਂ ਮੌਕੇ ਪੀਘਾਂ ਝੂਟ ਦੀਆਂ ਹਨ ਅਤੇ ਨੱਚ ਗਾ ਕੇ ਆਪਣੇ ਮਨ ਦੇ ਵਲਵਲੇ ਨੂੰ ਸਾਂਝਾ ਕਰਦੀਆਂ ਹਨ।
ਅੰਮ੍ਰਿਤਸਰ 'ਚ ਵੇਖੋ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ, ਮੁਟਿਆਰਾਂ ਦੇ ਨਾਲ ਬਜ਼ੁਰਗ ਔਰਤਾਂ ਨੇ ਵੀ ਪਾਈਆਂ ਗਿੱਧੇ 'ਚ ਧੂੰਮਾਂ - ਜਿਸ ਘਰ ਧੀਆਂ ਉਸ ਘਰ ਤੀਆਂ
ਅੰਮ੍ਰਿਤਸਰ ਦੇ ਵੇਰਕਾ ਵਿੱਚ ਬਜ਼ੁਰਗ ਔਰਤਾਂ ਅਤੇ ਬੱਚਿਆਂ ਵੱਲੋਂ ਤਿਉਹਾਰ ਮਨਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦਾ ਮਹੱਤਵ ਦੱਸਣਾ ਸੀ ਕਿਉਂਕਿ ਅੱਜ ਦੀ ਪੀੜ੍ਹੀ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਟੁੱਟ ਦੀ ਜਾ ਰਹੀ ਹੈ ਜੋ ਕਿ ਨਹੀਂ ਹੋਣਾ ਚਾਹੀਦਾ।
ਔਰਤਾਂ ਲਈ ਇਕੱਠਾ ਹੋਣ ਦਾ ਇੱਕ ਮੌਕਾ:ਸਾਉਣ ਦਾ ਮਹੀਨਾ ਇੱਕ ਅਜਿਹਾ ਮਹੀਨਾ ਹੈ ਜਿਸ 'ਚ ਦੌੜ ਭੱਜ ਵਾਲੀ ਜ਼ਿੰਦਗੀ 'ਚ ਔਰਤਾਂ, ਕੁੜੀਆਂ ਕੁੱਝ ਪਲ ਆਪਣੇ ਆਪ ਲਈ ਕੱਢਦੀਆਂ ਹਨ। ਨਵ ਵਿਆਹੀਆਂ ਕੁੜੀਆਂ ਦੇ ਸੰਧਾਰੇ ਦਿੱਤੇ ਜਾਂਦੇ ਹਨ। ਬਜ਼ਾਰਾਂ 'ਚ ਵੀ ਰੌਣਕ ਵੇਖਣ ਨੂੰ ਮਿਲਦੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਵੇਰਕਾ ਵਿੱਚ ਬਜ਼ੁਰਗ ਔਰਤਾਂ ਅਤੇ ਬੱਚਿਆਂ ਵੱਲੋਂ ਤਿਉਹਾਰ ਮਨਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦਾ ਮਹੱਤਵ ਦੱਸਣਾ ਸੀ ਕਿਉਂਕਿ ਅੱਜ ਦੀ ਪੀੜ੍ਹੀ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਟੁੱਟ ਦੀ ਜਾ ਰਹੀ ਹੈ ਜੋ ਕਿ ਨਹੀਂ ਹੋਣਾ ਚਾਹੀਦਾ। ਸਿਆਣੇ ਕਹਿੰਦੇ ਹਨ ਉਹ ਕੌਮ ਅਤੇ ਸੱਭਿਆਚਾਰ, ਵਿਰਸਾ ਕਦੇ ਵੀ ਜਿਊਂਦਾ ਨਹੀਂ ਰਹਿੰਦਾ ਜਿਸ ਦੀ ਪੀੜ੍ਹੀ ਆਪਣੇ ਵਿਰਸੇ ਨੂੰ ਭੁਲਾ ਦਿੰਦੇ ਹੈ। ਪੰਜਾਬ ਦਾ ਵਿਰਸਾ ਤਾਂ ਬਹੁਤ ਅਨਮੋਲ ਹੈ ਜਿਸ ਲਈ ਇਸ ਨੂੰ ਜਿਊਂਦਾ ਰੱਖਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਬਜ਼ੁਰਗ ਔਰਤ ਦਾ ਕੀ ਕਹਿਣਾ:ਇਸ ਮੌਕੇ ਕੇਵਲਵੀਰ ਕੌਰ ਵੱਲੋਂ ਜਿੱਥੇ ਤੀਆਂ ਦਾ ਮਹੱਤਵ ਦੱਸਿਆ ਗਿਆ, ਉੱਥੇ ਹੀ ਔਰਤਾਂ ਦੇ ਰੁਝੇਵਿਆਂ ਦਾ ਜ਼ਿਕਰ ਕਰਦੇ ਆਖਿਆ ਗਿਆ ਕਿ ਔਰਤਾਂ ਹਮੇਸ਼ਾਂ ਹੀ ਆਪਣੇ ਪਰਿਵਾਰ ਦੇ ਰੁਝੇਵਿਆਂ 'ਚ ਲੱਗੀਆਂ ਰਹਿੰਦੀਆਂ ਹਨ । ਜਸ ਕਰਾਨ ਉਹ ਆਪਣੀ ਜ਼ਿੰਦਗੀ ਨੂੰ ਜਿਊਣਾ ਹੀ ਭੁੱਲ ਜਾਂਦੀਆਂ ਹਨ। ਅਜਿਹੇ ਮੌਕੇ ਉਨਹਾਂ ਦੇ ਚਿਹਰੇ 'ਤੇ ਰੌਣਕ ਅਤੇ ਖੁਸ਼ੀ ਨੂੰ ਲਿਆਂਉਂਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਅਸੀਂ ਆਪਣੇ ਪੁਰਾਤਨ ਵਿਰਸੇ ਨੂੰ ਵਿਸਾਰਦੇ ਜਾ ਰਹੇ ਹਾਂ। ਅਜਿਹੇ ਨਿੱਕੇ ਨਿੱਕੇ ਉਪਰਾਲੇ ਕਰਕੇ ਅਸੀਂ ਆਪਣੇ ਵਿਰਸੇ ਨੂੰ ਅਲੋਪ ਹੋਣ ਤੋਂ ਬਚਾ ਸਕਦੇ ਹਾਂ।