ਪੰਜਾਬ

punjab

ETV Bharat / state

Amritsar: ਕੇਸਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ - Complaint

ਅੰਮ੍ਰਿਤਸਰ ਦੇ ਪਿੰਡ ਖਾਪੜਖੇੜੀ ਵਿਚ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਕਿਹਾ ਹੈ ਕਿ ਕੇਸਾਂ ਦੀ ਬੇਅਦਬੀ ਵਾਲੀ ਧਾਰਾ (ACT) ਪੁਲਿਸ ਨਹੀਂ ਲਗਾ ਰਹੀ ਹੈ।ਪੀੜਤ ਨੇ ਇਨਸਾਫ਼ (Justice) ਦੀ ਮੰਗ ਕੀਤੀ ਹੈ।

Amritsar:ਕੇਸਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ
Amritsar:ਕੇਸਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

By

Published : Jun 23, 2021, 10:54 PM IST

ਅੰਮ੍ਰਿਤਸਰ:ਪਿੰਡ ਖਾਪੜਖੇੜੀ ਵਿੱਚ ਕੇਸਾਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਸੁਖਦੇਵ ਸਿੰਘ ਨੇ ਆਪਣੇ ਪਿੰਡ ਦੇ ਸਤਨਾਮ ਸਿੰਘ ਉਤੇ ਇਲਜ਼ਾਮ ਲਗਾਏ ਹਨ ਕਿ ਉਹਨਾ ਦਾ ਲੜਕਾ ਦੁਕਾਨ ਉਤੇ ਬੈਠਾ ਸੀ ਅਤੇ ਉਸ ਵੇਲੇ ਸਤਨਾਮ ਸਿੰਘ ਵੱਲੋਂ 500 ਦਾ ਨੋਟ ਦੇ ਕੇ ਸੌਂਦਾ ਮੰਗਿਆ ਪਰ ਪੈਸੇ ਖੁੱਲੇ ਨਾ ਹੋਣ ਦੀ ਸੂਰਤ ਵਿਚ ਬੇਟੇ ਨੇ ਪੈਸੇ ਖੁੱਲੇ ਲਿਆਉਣ ਲਈ ਕਿਹਾ।

ਉਨ੍ਹਾਂ ਨੇ ਦੱਸਿਆ ਹੈ ਕਿ ਸਤਨਾਮ ਸਿੰਘ ਨੇ ਮੇਰੇ ਅੰਮ੍ਰਿਤਧਾਰੀ ਬੇਟੇ ਦੀ ਕੁੱਟਮਾਰ ਕੀਤੀ ਅਤੇ ਜਦੋਂ ਮੈਂ ਗੱਲਬਾਤ ਕਰਨ ਗਿਆ ਤਾਂ ਉਸਨੇ ਮੇਰੀ ਦਾੜ੍ਹੀ ਪੁੱਟ ਦਿੱਤੀ ਹੈ। ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ (Complaint) ਕੀਤੀ ਪਰ ਪੁਲਿਸ ਕੇਸਾਂ ਦੀ ਬੇਅਦਬੀ ਵਾਲੀ ਧਾਰਾ ਨਹੀਂ ਲਗਾ ਰਿਹਾ ਹੈ। ਸੁਖਦੇਵ ਸਿੰਘ ਨੇ ਇਨਸਾਫ਼ (Justice) ਦੀ ਮੰਗ ਕੀਤੀ ਹੈ।

Amritsar:ਕੇਸਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ। ਉਸੇ ਤਹਿਤ ਧਾਰਾ ਵਿਚ ਵਾਧਾ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਵੀ ਮੁਲਜ਼ਮ ਹੋਇਆ ਉਸ ਉਤੇ ਸਖ਼ਤੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਝੁੱਗੀ ਝੌਂਪੜੀ ਵਾਲੇ 7700 ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਹੋਵੇਗਾ ਸਾਕਾਰ:ਮੁੱਖ ਸਕੱਤਰ

ABOUT THE AUTHOR

...view details