ਅੰਮ੍ਰਿਤਸਰ:- ਦੁਨਿਆ ਭਰ 'ਚ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ ਜਾ ਰਿਹਾ ਹੈ।ਇਸੇ ਨੂੰ ਲੈ ਕੇ ਅੰਮ੍ਰਿਤਸਰ ਦੀ ਬੀ ਐੱਸ ਐੱਫ ਵੱਲੋਂ ਵਾਤਾਵਰਨ ਦਿਵਸ ਦੇ ਮੌਕੇ 'ਤੇ ਖਾਸਾ ਕੈਂਟ ਤੋਂ ਅਟਾਰੀ ਵਾਘਾ ਸਰਹੱਦ ਤੱਕ ਇੱਕ ਸਾਈਕਲ ਰੈਲੀ ਕੱਢੀ ਗਈ। ਜਿਸ ਦਾ ਮੁੱਖ ਮਕਸਦ ਇਹ ਸੀ ਕਿ ਵਾਤਾਵਰਨ ਨਾਲ ਹੋ ਰਹੀ ਛੇੜਛਾੜ ਨੂੰ ਲੈ ਕੇ ਉਸ ਨੂੰ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਸਾਈਕਲ ਰੈਲੀ ਕੱਢੀ ਗਈ ।ਜਿਸ ਵਿੱਚ ਬੀ ਐੱਸ ਐੱਫ ਦੇ ਜਵਾਨਾਂ ਦੇ ਨਾਲ ਬੀ ਐੱਸ ਐੱਫ ਦੇ ੳੱੁਚ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
ਅੰਮ੍ਰਿਤਸਰ ਬੀਐਸਐੱਫ ਵੱਲੋਂ ਵਾਤਾਵਰਨ ਦਿਵਸ 'ਤੇ ਕੱਢੀ ਗਈ ਸਾਇਕਲ ਰੈੱਲੀ - amritsar latest news
ਵਾਤਾਵਰਨ ਦਿਹਾੜੇ ਨੂੰ ਮਨਾਉਣਾ ਹੀ ਕਾਫ਼ੀ ਨਹੀਂ ਹੈ ਇਸ ਬਿਮਾਰ ਹੋਏ ਵਾਤਾਵਰਨ ਨੂੰ ਬਚਾਉਣ ਲਈ ਹਰ ਇੱਕ ਨੂੰ ਉਪਰਾਲੇ ਕਰਨੇ ਚਾਹੀਦੇ ਹਨ।
ਵਾਤਾਵਰਨ ਨੂੰ ਬਚਾਉਣ ਦੀ ਲੋੜ: ਇਸ ਮੌਕੇ ਬੀ ਐੱਸ ਐੱਫ ਦੇ ਡੀ ਆਈ ਜੀ ਸੰਜੇ ਸਿੰਘ ਗੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਨੂੰ ਅੱਜ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਬਹੁਤ ਲੋੜ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਪੇੜ-ਪੌਦੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਤਾਂ ਕੀ ਸਾਡਾ ਵਾਤਾਵਰਨ ਹਰਿਆ-ਭਰਿਆ ਹੋ ਸਕੇ।
- CM Mann on Environment Day: ਵਾਤਾਵਰਨ ਦਿਵਸ ਮੌਕੇ ਬੋਲੇ ਸੀਐਮ ਮਾਨ, "ਕੁਦਰਤ ਨਾਲ ਛੇੜਛਾੜ ਦੇ ਮਾੜੇ ਹੋਣਗੇ ਨਤੀਜੇ"
- ਪੰਜਾਬ ਯੂਨੀਵਰਸਿਟੀ 'ਤੇ CM Mann ਦਾ ਸਟੈਂਡ ਕਲੀਅਰ, ਕਿਹਾ- "ਸਾਡੇ ਵੱਲੋਂ ਕੋਰੀ ਨਾਂਹ, ਤੁਸੀਂ ਆਪਣਾ ਸਿੱਖਿਆ ਵਿਭਾਗ ਸੁਧਾਰ ਲਓ"
- Opration Blue Star 1984: ਕਿਵੇਂ ਢਾਹਿਆ ਗਿਆ ਸੀ ਸਿੱਖਾਂ 'ਤੇ ਤਸ਼ਦੱਦ, ਸੁਣੋ ਸਤਿਨਾਮ ਸਿੰਘ ਕਾਹਲੋਂ ਕੋਲੋਂ ਹੱਡਬੀਤੀ
ਵਾਤਾਰਨ ਸਭ ਦੀ ਜ਼ਿੰਮੇਵਾਰ:ਉਨ੍ਹਾਂ ਆਖਿਆ ਕਿ ਵਾਤਾਵਰਨ ਕਿਸੇ ਇੱਕ ਦੀ ਨਹੀਂ ਬਲਕਿ ਸਾਡੀ ਸਭ ਦੀ ਜ਼ਿੰਮੇਵਾਰੀ ਹੈ । ਇਸ ਲਈ ਸਾਨੂੰ ਆਪਣੇ ਜਨਮ ਦਿਨ ਜਾਂ ਕਿਸੇ ਵੀ ਖਾਸ ਮੌਕੇ 'ਤੇ ਕੋਈ ਨਾ ਕੋਈ ਪੇੜ-ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਸਾਡਾ ਵਾਤਾਵਰਨ ਹਰਿਆ ਭਰਿਆ ਰਹਿ ਸਕੇ। ਇਸ ਨਾਲ ਜਿੱਥੇ ਬਿਮਾਰ ਹੋਇਆ ਵਾਤਾਵਰਨ ਠੀਕ ਹੋਵੇਗਾ ਉੱਥੇ ਹੀ ਮਨੁੱਖੀ ਸਿਹਤ ਨੂੰ ਵੀ ਇਹ ਤੰਦਰੁਸਤ ਰੱਖੇਗਾ, ਕਿਉਂਕਿ ਵਾਤਾਵਰਨ ਦਾ ਸਿਰਫ਼ ਮਨੁੱਖਾਂ 'ਤੇ ਹੀ ਨਹੀਂ ਹਰ ਇੱਕ ਛੋਟੀ-ਵੱਡੀ ਚੀਜ਼, ਜੀਵ-ਜੰਤੂ, ਪਸ਼ੂ-ਪੰਛੀ 'ਤੇ ਬਹੁਤ ਬੱਡਾ ਅਸਰ ਪੈਂਦਾ ਹੈ। ਇਸ ਲਈ ਜੇਕਰ ਮਨੁੱਖ ਨੇ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਉਜਾੜੇ ਨੂੰ ਬਚਾਉਣਾ ਹੈ ਤਾਂ ਵਾਤਾਵਰਨ ਨੂੰ ਸਭ ਤੋਂ ਪਹਿਲਾਂ ਬਚਾਉਣਾ ਹੋਵੇਗਾ।