ਪੰਜਾਬ

punjab

By

Published : Feb 22, 2020, 9:19 PM IST

ETV Bharat / state

ਅੰਮ੍ਰਿਤਸਰ ਦੇ ਕਲਾਕਾਰ ਨੇ ਟਰੰਪ ਦੀ ਆਇਲ ਪੇਟਿੰਗ ਕੀਤੀ ਤਿਆਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਉੱਥੇ ਹੀ ਭਾਰਤੀ ਕਲਾਕਾਰਾਂ ਵੱਲੋਂ ਵੀ ਰਾਸ਼ਟਰਪਤੀ ਟਰੰਪ ਦਾ ਵੱਖ-ਵੱਖ ਤਰੀਕਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਪੇਂਟਰ ਜਗਜੋਤ ਸਿੰਘ ਰੂਬਲ ਨੇ ਵੀ ਰਸ਼ਟਰਪਤੀ ਟਰੰਪ ਦੀ 7 ਫੁੱਟ ਦੀ ਇੱਕ ਆਇਲ ਪੇਂਟਿੰਗ ਤਿਆਰ ਕੀਤੀ ਹੈ।

amritsar-artist-painted-oil-painting-of-trump
ਅੰਮ੍ਰਿਤਸਰ ਦੇ ਕਲਾਕਾਰ ਨੇ ਟਰੰਪ ਦੀ ਆਇਲ ਪੇਟਿੰਗ ਕੀਤੀ ਤਿਆਰ

ਅੰਮ੍ਰਿਤਸਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਉੱਥੇ ਭਾਰਤੀ ਕਲਾਕਾਰਾਂ ਵੱਲੋਂ ਵੀ ਰਾਸ਼ਟਰਪਤੀ ਟਰੰਪ ਦਾ ਵੱਖ-ਵੱਖ ਤਰੀਕਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਪੇਂਟਰ ਜਗਜੋਤ ਸਿੰਘ ਰੂਬਲ ਨੇ ਵੀ ਰਸ਼ਟਰਪਤੀ ਟਰੰਪ ਦੀ 7 ਫੁੱਟ ਦੀ ਇੱਕ ਆਇਲ ਪੇਂਟਿੰਗ ਤਿਆਰ ਕੀਤੀ ਹੈ।

ਅੰਮ੍ਰਿਤਸਰ ਦੇ ਕਲਾਕਾਰ ਨੇ ਟਰੰਪ ਦੀ ਆਇਲ ਪੇਟਿੰਗ ਕੀਤੀ ਤਿਆਰ

ਆਪਣੀ ਕਲਾ ਕ੍ਰਿਤੀ ਬਾਰੇ ਗੱਲ ਕਰਦੇ ਹੋਏ ਰੂਬਲ ਨੇ ਦੱਸਿਆ ਕਿ ਉਸ ਨੇ ਇਹ ਪੇਟਿੰਗ 7 ਫੁੱਟ ਉੱਚੀ ਅਤੇ 10 ਫੁੱਟ ਚੌੜੀ ਹੈ। ਇਸ ਨੂੰ ਬਣਾਉਣ ਲਈ ਉਸ ਨੂੰ 22 ਦਿਨ ਦਾ ਸਮਾਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਦੌਰਾ ਦੋਵੇਂ ਦੇਸ਼ਾ ਲਈ ਬਹੁਤ ਮੱਹਤਵ ਰੱਖਦਾ ਹੈ। ਇਸ ਲਈ ਉਸ ਨੇ ਉਨ੍ਹਾਂ ਦੇ ਸਵਾਗਤ ਲਈ ਇਹ ਪੇਟਿੰਗ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ :ਯੂਪੀ ਦੇ 'ਆਲਮੰਡ ਸਿੰਘ' ਦੀ ਬਦਾਮਾਂ ਉੱਤੇ ਚਿੱਤਰਕਾਰੀ, ਵੇਖੋ ਅਨੋਖਾ ਹੁਨਰ

ਰੂਬਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਬਣਾਈਆਂ ਹਨ। ਉਸ ਦਾ ਨਾਂਅ ਏਸ਼ੀਆ ਬੁੱਕ ਆਫ਼ ਰਿਕਾਰਡ, ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਵੀ ਉਸ ਦਾ ਨਾਂਅ ਦਰਜ ਹੋ ਚੁੱਕਿਆ ਹੈ। ਆਪਣੇ ਭੱਵਿਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ ਰੂਬਲ ਨੇ ਕਿਹਾ ਕਿ ਉਹ ਹਾਲੀਵੁੱਡ ਦੇ ਕਲਾਕਾਰਾਂ ਦੀਆਂ ਪੇਟਿੰਗ ਤਿਆਰ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਇਨ੍ਹਾਂ ਪੇਟਿੰਗਾਂ ਨੂੰ ਅਮਰੀਕੀ ਆਰਟ ਗੈਲਰੀ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦਾ ਹੈ।

ABOUT THE AUTHOR

...view details