ਪੰਜਾਬ

punjab

ETV Bharat / state

ਅੰਮ੍ਰਿਤਸਰ: ਤਰਨਤਾਰਨ ਰੋਡ ਦੇ ਫਲਾਈ ਓਵਰ ਦੇ ਬੰਦ ਹੋਣ 'ਤੇ ਅਕਾਲੀ ਆਗੂਆਂ ਦਾ ਪ੍ਰਦਰਸ਼ਨ

ਅਕਾਲੀ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਨਵੇਂ ਬਣੇ ਰੇਲਵੇ ਓਵਰਬ੍ਰਿਜ ਨੂੰ ਸ਼ੁਰੂ ਨਾ ਕਰਨ 'ਤੇ ਕੀਤਾ ਗਿਆ ਹੈ। ਅਕਾਲੀ ਆਗੂ ਨੇ ਇਸ ਪੁੱਲ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

Amritsar: Akali leader protests against closure of Tarn Taran Road flyover
ਅੰਮ੍ਰਿਤਸਰ: ਤਰਨਤਾਰਨ ਰੋਡ ਦੇ ਫਲਾਈ ਓਵਰ ਦੇ ਬੰਦ ਹੋਣ 'ਤੇ ਅਕਾਲੀ ਆਗੂ ਨੇ ਕੀਤਾ ਰੋਸ ਪ੍ਰਦਰਸ਼ਨ

By

Published : Jun 4, 2020, 12:24 PM IST

ਅੰਮ੍ਰਿਤਸਰ: ਅਕਾਲੀ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਨਵੇਂ ਬਣੇ ਰੇਲਵੇ ਓਵਰਬ੍ਰਿਜ ਨੂੰ ਸ਼ੁਰੂ ਨਾ ਕਰਨ 'ਤੇ ਕੀਤਾ ਗਿਆ ਹੈ। ਅਕਾਲੀ ਆਗੂ ਨੇ ਇਸ ਪੁੱਲ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ: ਤਰਨਤਾਰਨ ਰੋਡ ਦੇ ਫਲਾਈ ਓਵਰ ਦੇ ਬੰਦ ਹੋਣ 'ਤੇ ਅਕਾਲੀ ਆਗੂ ਨੇ ਕੀਤਾ ਰੋਸ ਪ੍ਰਦਰਸ਼ਨ

ਅਕਾਲੀ ਆਗੂ ਤਲਬੀਰ ਸਿੰਘ ਨੇ ਦੱਸਿਆ ਕਿ ਇਹ ਉਹ ਰੇਲਵੇ ਓਵਰਬ੍ਰਿਜ ਹੈ ਜਿਸ ਦਾ ਨੀਂਹ ਪੱਥਰ 14 ਅਗਸਤ 2016 ਨੂੰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਮਨਿਸਟਰੀ ਆਫ ਰੋਡ ਟਾਂਰਸ ਪੋਰਟ ਐਂਡ ਹਾਈਵੇਜ਼ ਦਾ 139 ਕਰੋੜ ਦਾ ਪ੍ਰੋਜੈਕਟ ਸੀ ਜਿਸ ਨੂੰ ਮੁਕੰਮਲ ਹੋਏ 4 ਸਾਲ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਫਲਾਈ ਓਵਰ ਤਿਆਰ ਹੋਇਆ ਸੀ ਉਸ ਦੇ ਉਦਘਾਟਨ ਤੋਂ ਬਾਅਦ 10 ਦਿਨ ਹੀ ਇਸ ਨੂੰ ਚਲਾਇਆ ਗਿਆ ਸੀ ਬਾਅਦ 'ਚ ਕਾਂਗਰਸੀ ਆਗੂਆਂ ਨੇ ਇਸ ਦਾ ਵਿਰੋਧ ਕਰਕੇ ਇਸ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬ 'ਚ ਢਿੱਲਾਂ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ:ਬੀਜ ਘੋਟਾਲਾ 'ਤੇ ਬਣਾਈ SIT 'ਤੇ ਭਰੋਸਾ ਨਹੀਂ, CBI ਕਰੇ ਜਾਂਚ: ਸੁਖਬੀਰ ਬਾਦਲ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੇ ਦੱਸਿਆ ਸੀ ਕਿ ਇਸ ਪੁੱਲ ਦੇ ਚਾਲੂ ਨਾ ਹੋਣ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁੱਲ ਦੀ ਵਰਤੋਂ ਨਾ ਹੋਣ ਨਾਲ ਪੁੱਲ ਦੇ ਨੀਚੇ ਭਾਰੀ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਜਿਸ ਨਾਲ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਉਨ੍ਹਾਂ ਨੂੰ ਇਹ ਪੁੱਲ ਨੂੰ ਸ਼ੁਰੂ ਕਰਨ ਲਈ ਕਿਹਾ।

ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਇਸ ਪੁੱਲ ਨੂੰ 2 ਦਿਨਾਂ ਦੇ ਅੰਦਰ ਸ਼ੁਰੂ ਕੀਤਾ ਜਾਵੇ, ਜੇਕਰ ਇਸ ਨੂੰ ਨਹੀਂ ਸ਼ੁਰੂ ਕੀਤਾ ਗਿਆ ਤਾਂ ਇਲਾਕਾ ਵਾਸੀ ਇਸ ਦਾ ਉਦਘਾਟਨ ਕਰਕੇ ਇਸ ਨੂੰ ਸ਼ੁਰੂ ਕਰਨਗੇ।

ABOUT THE AUTHOR

...view details