ਅੰਮ੍ਰਿਤਸਰ: ਕਲਾਸੀਕਲ ਸੰਗੀਤ ਦੀ ਆਪਣੀ ਹੀ ਇੱਕ ਵੱਖਰੀ ਪਛਾਣ ਹੈ। ਇਸੇ ਵੱਖਰੇ ਸੰਗੀਤ ਨੇ ਅੰਮ੍ਰਿਤਸਰ ਦੇ ਅਗਮ ਨੂੰ ਅਰਸ਼ ਤੱਕ ਪਹੁੰਚਾ ਦਿੱਤਾ ਹੈ। 3 ਸਾਲ ਤੋਂ ਲਗਾਤਾਰ ਅਗਮ ਨੂੰ ਤਬਲਾ ਵਜਾਉਣ ਦਾ ਸ਼ੌਂਕ ਪੈਦਾ ਹੋਇਆ। ਇਹ ਸ਼ੌਕ ਹੌਲੀ-ਹੌਲ਼ੀ ਜਨੂੰਨ ਬਣ ਗਿਆ। ਇਸੇ ਜਨੂੰਨ ਸਦਕਾ ਅੱਜ ਅਗਮ ਨੇ ਪੂਰੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਿਦਆਰਥੀਆਂ ਨੂੰ ਤਬਲੇ ਦੇ ਮੁਕਾਬਲੇ ਵਿੱਚ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 22 ਸਾਲ ਦੇ ਅਗਮ ਨੇ ਤਬਲੇ ਦੀ ਤਾਲ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। ਅਗਮ ਨੇ ਕਿਹਾ ਕਿ ਮੇਰੀ ਬਚਪਨ ਤੋਂ ਹੀ ਆਦਤ ਸੀ ਜੋ ਵੀ ਚੀਜ ਮਿਲ ਗਈ ਓਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਵਜਾਉਣ ਦੀ ਕੋਸ਼ਿਸ਼ ਕਰਨਾ।
ਉਸ ਨੇ ਕਿਹਾ ਕਿ ਮੈਨੂੰ ਦੁੱਧ ਵਾਲ਼ੀ ਫੀਡਰ ਮਿਲੀ ਤੇ ਉਸ ਨੂੰ ਆਪਣੇ ਉਂਗਲਾਂ ਦੇ ਨਾਲ ਹਿਲਾਂਦੇ ਅਤੇ ਵਜਾਉਂਦੇ ਰਹਿੰਦਾ ਸੀ। ਉਸ ਤੋਂ ਬਾਅਦ ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਵਿੱਚ ਕੁੱਝ ਇਸ ਕਲਾ ਨੂੰ ਪਹਿਚਾਣ ਲਿਆ, ਫਿਰ ਉਹਨਾਂ ਨੇ ਮੈਨੂੰ ਤਬਲਾ ਲਿਆ ਕੇ ਦਿੱਤਾ ਕਿ ਮੇਰੇ ਦਾਦਾ ਜੀ ਤੇ ਨਾਨਾ ਜੀ ਨੇ ਮੈਨੂੰ ਪਹਿਲਾ ਤਬਲਾ ਲਿਆ ਕੇ ਦਿੱਤਾ। ਅਗਮ ਨੇ ਕਿਹਾ ਹੁਣ ਮੇਰੇ ਘਰਦੇ ਮੈਨੂੰ ਪੂਰੀ ਸਪੌਟ ਕਰਦੇ ਹਨ ।ਅਗਮ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਵਿਿਦਆਰਥੀ ਬਹੁਤ ਸਨ । ਇਹ ਮੁਕਾਬਲਾ ਚਾਰ ਲੇਬਲ ਵਿੱਚ ਹੋਈਆ ਸੀ। ਜੋਨਲ, ਇੰਟਰ ਜੋਨਲ, ਜਪਾਨੀ ਜੋਨ, ਨੈਸ਼ਨਲ। ਇਨ੍ਹਾਂ ਵਿੱਚ 24 ਦੇ ਕਰੀਬ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਭਾਗ ਲਿਆ ਸੀ । ਜਿਸ ਵਿੱਚ ਮੈਂ ਪਹਿਲਾਂ ਸਥਾਨ ਹਾਸਲ ਕੀਤਾ ਹੈ ਅਗਮ ਨੇ ਕਿਹਾ ਸੱਭ ਤੋਂ ਪਹਿਲਾਂ ਮੈ ਸਿੱਖਿਆ ਡੀ ਏ ਵੀ ਪਬਲਿਕ ਸਕੂਲ਼ ਤੋਂ ਲਈ ਹੈ। ਪਿਛਲੇ ਬਹੁਤ ਸਾਲਾ ਤੋਂ ਕਪੂਰਥਲਾ ਦੇ ਵਿੱਚ ਮੇਰੇ ਉਸਤਾਦ ਹੁਣ ਬਲਵਿੰਦਰ ਵਿੱਕੀ ਹਨ । ਮੈਂ ਜੋ ਕੁੱਝ ਵੀ ਹਾਂ ਆਪਣੇ ਉਸਤਾਦ ਦੀ ਮਿਹਰਬਾਨੀ ਦੇ ਨਾਲ ਹੀ। ਸਭ ਉਨ੍ਹਾਂ ਦੀ ਮਿਹਰਬਾਨੀ ਦਾ ਨਤੀਜਾ ਹੈ।