ਪੰਜਾਬ

punjab

ETV Bharat / state

ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ 108 ਹਵਨ ਕੁੰਡਾਂ ਦਾ ਆਯੋਜਨ - 108 havan kund to remove fear of corona virus

ਅੰਮ੍ਰਿਤਸਰ 'ਚ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਵੱਲੋਂ 108 ਹਵਨ ਕੁੰਡਾਂ ਨਾਲ ਹਵਨ ਕੀਤਾ ਗਿਆ। ਇਸ ਹਵਨ 'ਚ 551 ਪਰਿਵਾਰਾਂ ਨੇ ਅਹੁਤੀਆਂ ਦਿੱਤੀਆਂ

ਫ਼ੋਟੋ
ਫ਼ੋਟੋ

By

Published : Mar 15, 2020, 2:55 PM IST

Updated : Mar 15, 2020, 3:05 PM IST

ਅੰਮ੍ਰਿਤਸਰ: ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਵੱਲੋਂ 108 ਹਵਨ ਕੁੰਡਾਂ ਨਾਲ ਹਵਨ ਕੀਤਾ ਗਿਆ। ਇਸ ਹਵਨ 'ਚ 551 ਪਰਿਵਾਰਾਂ ਨੇ ਅਹੁਤੀਆਂ ਦਿੱਤੀਆਂ। ਦੱਸ ਦਈਏ ਕਿ ਇਸ ਹਵਨ 'ਚ ਵੱਖ-ਵੱਖ ਆਕਾਰ ਦੇ ਹਵਨ ਕੰਡ ਬਣਾਏ ਗਏ ਹਨ ਜਿੰਨ੍ਹਾਂ 'ਚ ਸ਼ਰਧਾਲੂਆਂ ਨੇ ਹਵਨ ਕੀਤਾ।

ਸ਼ਰਧਾਲੂ ਮਾਧਵੀ ਮਹਿਰਾ ਨੇ ਦੱਸਿਆ ਕਿ ਇਹ ਹਵਨ ਬਹੁਤ ਹੀ ਸ਼ਰਧਾ ਪੁਰਵਕ ਮਨਾਇਆ ਜਾ ਰਿਹਾ ਹੈ ਜਿਸ 'ਚ ਸ਼ਰਧਾਲੂਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਵਨ ਕਰਵਾਉਣ ਦਾ ਮਕਸਦ ਵਾਇਰਸ ਨੂੰ ਦੂਰ ਕਰਨ ਤੇ ਨਸ਼ੇ ਵਲ ਜਾ ਰਹੀ ਨੌਜਵਾਨ ਪੀੜ੍ਹੀ ਦੀ ਚੰਗੀ ਬੁੱਧੀ ਲਈ ਕਾਮਨਾ ਕੀਤੀ।

ਵੀਡੀਓ

ਪੰਡਿਤ ਰਮਾਕਾਂਤ ਨੇ ਕਿਹਾ ਕਿ ਇਹ ਹਵਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਜੋ ਵੀ ਹਵਨ ਕੀਤੇ ਜਾਂਦੇ ਹਨ ਉਨ੍ਹਾਂ ਦਾ ਉਦੇਸ਼ ਵਿਸ਼ਵ ਕਲਆਣ, ਸੰਦਭਾਵਨਾ ਦੀ ਕਾਮਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਹਵਨ ਕੁੰਡ ਦਾ ਆਯੋਜਨ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁੱਲ ਖੰਨਾ ਦੀ ਅਗਵਾਈ ਹੇਠਾਂ ਕੀਤਾ ਗਿਆ ਹੈ।

ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁੱਲ ਖੰਨਾ ਨੇ ਕਿਹਾ ਕਿ ਇਹ 108 ਹਵਨ ਕੁੰਡਾਂ ਦਾ ਹਵਨ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਵਨ ਕੋਰੋਨਾ ਵਾਇਰਸ ਨਾਲ ਫੈਲੇ ਹੋਏ ਡਰ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹੈ।

Last Updated : Mar 15, 2020, 3:05 PM IST

ABOUT THE AUTHOR

...view details