ਪੰਜਾਬ

punjab

ETV Bharat / state

ਦੀਵਾਲੀ ਵਾਲੇ ਦਿਨ ਹੋਈ ਫਾਇਰਿੰਗ 'ਚ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ - ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿੱਚ ਫਾਇਰਿੰਗ

ਅੰਮ੍ਰਿਤਸਰ ਦੇ ਪਿੰਡ ਰਾਮਪੁਰਾ village Rampura in Amritsar ਵਿੱਚ ਦੀਵਾਲੀ ਦੀ ਰਾਤ ਨੂੰ ਲੁੱਟ ਕਰਨ ਆਏ 2 ਨੌਜਵਾਨਾਂ ਨੇ 2 ਨੌਜਵਾਨਾਂ ਨੂੰ ਗੋਲੀ ਮਾਰਕੇ ਜ਼ਖ਼ਮੀ ਕੀਤਾ ਸੀ, ਜਿਹਨਾਂ ਵਿੱਚੋਂ 1 ਨੌਜਵਾਨ ਅੰਮ੍ਰਿਤਪਾਲ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। Amritpal youth of village Rampura in Amritsar died

Amritpal youth of village Rampura in Amritsar died
Amritpal youth of village Rampura in Amritsar died

By

Published : Oct 27, 2022, 7:39 PM IST

ਅੰਮ੍ਰਿਤਸਰ:ਅੰਮ੍ਰਿਤਸਰ ਦੇ ਪਿੰਡ ਰਾਮਪੁਰਾ village Rampura in Amritsar ਵਿਖੇ ਜਿੱਥੇ ਦੀਵਾਲੀ ਦੀ ਰਾਤ ਨੂੰ ਕੁਝ ਲੁਟੇਰਿਆਂ ਵੱਲੋਂ ਇਕ ਦੁਕਾਨ ਉੱਤੇ ਲੁੱਟ ਦੀ ਨੀਅਤ ਨਾਲ ਪਹੁੰਚਣ ਉੱਤੇ ਦੁਕਾਨ ਉੱਤੇ ਸਾਮਾਨ ਲੈਣ 2 ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ। ਇਨ੍ਹਾਂ ਵਿੱਚੋਂ ਇਲਾਜ ਦੌਰਾਨ 1 ਨੌਜਵਾਨ ਅੰਮ੍ਰਿਤਪਾਲ ਦੀ ਮੌਤ ਹੋ ਗਈ। ਜਿਸ ਦਾ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਉੱਥੇ ਇਹ ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਸਾਨੂੰ ਇਨਸਾਫ਼ ਚਾਹੀਦਾ ਹੈ, ਸਾਡੇ ਲੜਕੇ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। Amritpal youth of village Rampura in Amritsar died

ਉੱਥੇ ਹੀ ਮੌਕੇ ਉੱਤੇ ਮੌਜੂਦ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਦੀਵਾਲੀ ਦੀ ਰਾਤ ਨੂੰ ਇਕ ਦੁਕਾਨ ਉੱਤੇ ਲੁੱਟ ਦੀ ਨੀਅਤ ਨਾਲ ਆਏ ਸੀ, ਜਿਨ੍ਹਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 2 ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਜਿਸ ਦੇ ਚੱਲਦੇ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਸ ਦੇ ਚੱਲਦੇ ਇਕ ਨੌਜਵਾਨ ਦੀ ਮੌਤ ਹੋ ਗਈ।

ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ

ਪਿੰਡ ਵਾਸੀਆਂ ਦੱਸਿਆ ਕਿ ਅਸੀਂ ਪਿੰਡਾਂ ਵਾਲਿਆਂ ਘੇਰਾ ਪਾ ਕੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜੋ ਪੁਲਿਸ ਹਵਾਲੇ ਕਰ ਦਿੱਤੇ ਹਨ। ਅਸੀਂ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੌਜਵਾਨ ਦੀ ਮੌਤ ਹੋ ਗਈ ਹੈ। ਜਿੱਥੇ ਅੱਜ ਵੀਰਵਾਰ ਨੂੰ ਪੋਸਟਮਾਰਟਮ ਕਰਵਾਇਆ ਗਿਆ ਕਿ ਇਕ ਨੌਜਵਾਨ ਗਗਨਦੀਪ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਉੱਥੇ ਹੀ ਥਾਣਾ ਕੰਬੋਅ ਦੀ ਪੁਲਿਸ ਹੰਕਾਰੀ ਪੁਲਿਸ ਅਧਿਕਾਰੀ ਦੇਸਾ ਮਸੀਹ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਵਾਲੇ ਦਿਨ ਕੁਝ ਨੌਜਵਾਨ ਲੁੱਟ ਦੀ ਇਕ ਨਾ ਇਕ ਦੁਕਾਨ ਉੱਤੇ ਪੁੱਜੇ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਚੱਲਦੇ 2 ਨੌਜਵਾਨਾਂ ਨੂੰ ਗੋਲੀ ਲੱਗੀ, ਜਿਸ ਵਿੱਚੋਂ ਇੱਕ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਹੈ। ਇਹ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨ, ਪੁਲਿਸ ਅਧਿਕਾਰੀ ਨੇ ਦੱਸਿਆ ਕਿ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।



ਇਹ ਵੀ ਪੜੋ:-ਜੇਲ੍ਹ ਬੰਦ ਪਤੀ ਨੂੂੰ ਨਸ਼ਾ ਦੇਣ ਦੀ ਕੋਸ਼ਿਸ਼ 'ਚ ਪਤਨੀ ਗ੍ਰਿਫ਼ਤਾਰ

ABOUT THE AUTHOR

...view details