ਅੰਮ੍ਰਿਤਸਰ :ਦਰਿਆਵਾਂ 'ਚ ਲਗਾਤਾਰ ਵੱਧ ਰਿਹਾ ਪਾਣੀ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਪਾਣੀ ਦਾ ਵਹਾਅ ਇਸ ਕਦਰ ਤੇਜ਼ ਹੈ ਕਿ ਜੋ ਕੋਈ ਵੀ ਰਸਤੇ 'ਚ ਆ ਰਿਹਾ ਹੈ ਉਸ ਨੂੰ ਆਪਣੇ ਨਾਲ ਰੋੜ੍ਹ ਕੇ ਨਾਲ ਲੈ ਜਾ ਰਿਹਾ ਹੈ। ਇਸ ਸਭ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਵਹਿੰਦੇ ਬਿਆਸ ਦਰਿਆ ਦੀ ਗੱਲ ਕਰੀਏ, ਤਾਂ ਬੁੱਧਵਾਰ ਸਵੇਰ ਕਰੀਬ ਇਕ ਲੱਖ 39 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ, ਪਰ ਅੱਜ ਪਾਣੀ ਦੀ ਗਤੀ ਹੋਰ ਵੀ ਤੇਜ਼ ਹੋ ਗਈ ਹੈ। ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਬਿਆਸ ਦਰਿਆ ਵਿੱਚ ਪਾਣੀ ਰੈੱਡ ਅਲਰਟ ਯਾਨੀ 744.00 ਦੀ ਗੇਜ਼ ਨਾਲ ਖਤਰੇ ਦੇ ਨਿਸ਼ਾਨ ਤੇ ਪੁੱਜਾ ਗਿਆ ਸੀ, ਜਿੱਥੇ ਕਿ 2 ਲੱਖ 20 ਹਜ਼ਾਰ ਕਿਊਸਿਕ ਪਾਣੀ ਵਹਿਣਾ ਸ਼ੁਰੂ ਹੋ ਗਿਆ ਸੀ।
ਖਤਰੇ ਦੇ ਨਿਸ਼ਾਨ ਤੋਂ ਉਪਰ ਪੁੱਜਾ ਬਿਆਸ ਦਰਿਆ ਦਾ ਪਾਣੀ, ਲੋਕਾਂ ਦੀ ਵਧ ਰਹੀ ਚਿੰਤਾ - ਬਿਆਸ ਦਰਿਆ ਦਾ ਪਾਣੀ ਤਰੇ ਦੇ ਨਿਸ਼ਾਨ ਤੋਂ ਉਪਰ ਪੁੱਜਾ
ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਅਤੇ ਇਹ ਪਾਣੀ 744.50 ਤੇ ਪੁੱਜ ਕੇ 2 ਲੱਖ 37 ਹਜ਼ਾਰ ਕਿਊਸਿਕ ਵਹਿ ਰਿਹਾ ਹੈ। ਪਾਣੀ ਦੀ ਅਜਿਹੀ ਸਥਿਤੀ ਨੇ ਇਲਾਕੇ ਵਿੱਚ ਭਾਰੀ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ।
ਇਸ ਤੋਂ ਬਾਅਦ ਅੱਜ ਸਵੇਰ ਕਰੀਬ 6 ਤੋਂ 8 ਵਜੇ ਦਰਮਿਆਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਅਤੇ ਇਹ ਪਾਣੀ 744.50 ਤੇ ਪੁੱਜ ਕੇ 2 ਲੱਖ 37 ਹਜ਼ਾਰ ਕਿਊਸਿਕ ਵਹਿ ਰਿਹਾ ਹੈ। ਪਾਣੀ ਦੀ ਅਜਿਹੀ ਸਥਿਤੀ ਨੇ ਇਲਾਕੇ ਵਿੱਚ ਭਾਰੀ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਜਿਸ ਕਾਰਨ ਕਈ ਖੇਤਰਾਂ ਦੇ ਲੋਕ ਆਪਣਾ ਘਰੇਲੂ ਸਾਮਾਨ ਉਪਰੀ ਖੇਤਰਾਂ ਵਿੱਚ ਲਿਜਾ ਰਹੇ ਹਨ, ਤਾਂ ਕਿ ਕਿਸੇ ਤਰਾਂ ਦੇ ਹਾਲਾਤ ਬਣਨ ਤਾਂ ਉਹ ਆਪਣਾ ਬਚਾ ਕਰ ਸਕਣ।
ਲੋਕਾਂ ਬੰਨ੍ਹ 'ਤੇ ਨਜ਼ਰ: ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਬਿਆਸ ਦੇ ਨੇੜਲੇ ਖੇਤਰ ਢਿੱਲਵਾਂ, ਮਿਆਣੀ, ਬਾਕਰਪੁਰ, ਪਾਰ ਬੁਤਾਲਾ, ਧਾਲੀਵਾਲ ਬੇਟ, ਜਤੀਕੇ, ਚਕੌਕੀ, ਮਿਰਜ਼ਾਪੁਰ ਦੇ ਨਾਲ ਬਣੇ ਧੁੱਸੀ ਬੰਨ੍ਹ 'ਤੇ ਖਤਰਾ ਬਣਿਆ ਹੋਇਆ ਹੈ। ਜਿਸ ਕਾਰਨ ਲੋਕ ਬੰਨ੍ਹ 'ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਪਾਣੀ ਵੱਧਣ 'ਤੇ ਹੋਰਨਾਂ ਪਿੰਡਾਂ ਵਿੱਚ ਖਤਰਾ ਪੈਦਾ ਨਾ ਹੋਵੇ। ਬਿਆਸ ਦਰਿਆ ਵਿੱਚ ਇਕਦਮ ਵਧੇ ਪਾਣੀ ਕਾਰਨ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਤਰਨ ਤਾਰਨ ਜ਼ਿਲ੍ਹੇ ਦੇ ਸੈਂਕੜੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ।ਇਸਦੇ ਨਾਲ ਹੀ ਬਿਆਸ ਦਰਿਆ ਵਿੱਚ ਪਾਣੀ ਦੀ ਮਾਰ ਨਾਲ ਹੁਣ ਤਕ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ।