ਪੰਜਾਬ

punjab

ETV Bharat / state

ਇਟਲੀ ਦੇ ਰਾਜਦੂਤ ਸ੍ਰੀ ਅਕਾਲ ਤਖ਼ਤ ਸਾਹਿਬ ਹੋਏ ਨਤਮਸਤਕ, ਜਥੇਦਾਰ ਨੇ ਕੀਤਾ ਸਨਮਾਨ - Amritsar news in punjabi

ਇਟਲੀ ਦੇ ਅੰਬੈਸਡਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਏ। ਜਿੱਥੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ। ਜਿੱਥੇ ਜਥੇਦਾਰ ਸਾਹਿਬ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ।

Ambassador of Italy
Ambassador of Italy

By

Published : Apr 16, 2023, 7:01 PM IST

Ambassador of Italy

ਅੰਮ੍ਰਿਤਸਰ : ਇਟਲੀ ਦੇ ਰਾਜਦੂਤ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਣ ਲਈ ਪਹੁੰਚੇ। ਇਟਲੀ ਦੇ ਰਾਜਦੂਤ ਤੀਸਰੀ ਵਾਰ ਐਤਵਾਰ ਸ੍ਰੀ ਦਰਬਾਰ ਸਾਹਿਬ ਆਏ ਹਨ। ਇਸ ਤੋਂ ਪਹਿਲਾਂ ਵੀ ਇਟਲੀ ਦੇ ਦੋ ਰਾਜਦੂਤ ਇੱਥੇ ਨਤਮਸਤਕ ਹੋਣ ਲਈ ਆ ਚੁੱਕੇ ਹਨ। ਜੋ ਪਹਿਲਾਂ ਇਟਲੀ ਦੇ ਅੰਬੈਸਡਰ ਆਏ ਸਨ ਉਨ੍ਹਾਂ ਨੇ ਲੰਗਰ ਵਿਚ ਆ ਕੇ ਸੇਵਾ ਵੀ ਕੀਤੀ ਸੀ। ਇਟਲੀ ਅੰਬੈਸਡਰ ਵਿਨਚੈਨਜ਼ੋ ਡਿਲੁਕਾ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਬਹੁਤ ਹੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਖੁਸ਼ੀ ਮਹਿਸੂਸ ਕੀਤੀ।

ਇੰਡੀਅਨ ਸਿੱਖ ਔਰਗਨਾਈਜੇਸ਼ਨ ਦੇ ਪ੍ਰਧਾਨ ਨੇ ਕਿਹਾ: ਇਸ ਮੌਕੇ ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਸਾਨੂੰ ਇਟਲੀ ਦੇ ਸਿੱਖਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕੀ ਇਟਲੀ ਦੇ ਰਾਜਦੂਤ ਇਥੇ ਮੱਥਾ ਟੇਕਣ ਲਈ ਪੁੱਜੇ ਹਨ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇ। ਇਤਿਹਾਸ ਬਾਰੇ ਜਾਣੂ ਕਰਵਾਇਆ ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇੰਡੀਅਨ ਸਿੱਖ ਔਰਗਨਾਈਜੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਇਟਲੀ ਦੇ ਰਾਜਦੂਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਏ ਹਨ। ਕੰਗ ਨੇ ਕਿਹਾ ਕਿ ਇਟਲੀ ਦੇ ਰਾਜਦੂਤ ਵੀ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦੇ ਹਨ ਜਿਨ੍ਹਾਂ ਨੂੰ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਟਲੀ ਦੇ ਵਿੱਚ ਸਿੱਖ ਜਥੇਬੰਦੀਆਂ ਹਨ ਗੁਰਦਵਾਰੇ ਦੀਆਂ ਕਮੇਟੀਆਂ ਹਨ ਉਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਇਹ ਦਰਸ਼ਨ ਦੀਦਾਰੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਇਟਲੀ ਅੰਬੈਸਡਰ : ਇਟਲੀ ਅੰਬੈਸਡਰ ਵਿਨਚੈਨਜ਼ੋ ਡਿਲੁਕਾ ਅਤੇ ਯੂਰੋਪੀਆਂ ਯੂਨੀਅਨ ਦੇ ਉਗੇ ਏਸ ਟੂਟੋ ਅੰਬੈਸਡਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਸਿੱਖ ਕੌਮ ਦੇ ਮੁੱਦਿਆਂ ਬਾਰੇ ਗੱਲ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਅਧਿਕਾਰੀਆ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋ ਇੰਟਲੀ ਅੰਬੈਸਡਰ ਵਿਨਚੈਨਜ਼ੋ ਡਿਲੁਕਾ ਅਤੇ ਯੂਰੋਪੀਆਂ ਯੂਨੀਅਨ ਦੇ ਉਗੋ ਏਸ ਟੂਟੋ ਅੰਬੈਸਡਰ ਅਤੇ ਸੁਖਦੇਵ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਇੰਟਲੀ ਅੰਬੈਸਡਰ ਵਿਨਚੈਨਜ਼ੋ ਡਿਲੁਕਾ ਡਿਲੁਕਾ ਅਤੇ ਯੂਰੋਪੀਆਂ ਯੂਨੀਅਨ ਦੇ ਉਗੋ ਏਸ ਟੂਟੋ ਅੰਬੈਸਡਰ ਨੇ ਕਿਹਾ ਕਿ ਇਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਤੇ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆ ਕੇ ਅਸੀਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹਾਂ। ਸਿੱਖ ਇਤਿਹਾਸ ਬਾਰੇ ਜਾਣ ਕੇ ਬਹੁਤ ਵਧਿਆ ਲੱਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦਾ ਸਨਮਾਨ ਕੀਤਾ।

ਇਹ ਵੀ ਪੜ੍ਹੋ:-Atiq's Prediction Came True: ਅਤੀਕ ਅਹਿਮਦ ਨੂੰ ਪਹਿਲਾਂ ਦੀ ਅੰਦਾਜ਼ਾ ਸੀ ਕਦੇ ਵੀ ਹੋ ਸਕਦਾ ਹੈ ਕਤਲ, ਭਵਿੱਖਵਾਣੀ ਹੋਈ ਸੱਚ

ABOUT THE AUTHOR

...view details