ਅੰਮ੍ਰਿਤਸਰ:ਬੱਚੇ ਦਾ ਭਵਿੱਖ ਦੀ ਸ਼ੁਰੂਆਤ ਇਕ ਸਕੂਲ ਤੋਂ ਹੁੰਦੀ ਹੈ ਜਿੱਥੇ ਉਹ ਪੜ੍ਹਾਈ ਦੇ ਨਾਲ ਜ਼ਿੰਦਗੀ ਦੀਆਂ ਪੈੜਾਂ ਪੁੱਟਦਾ ਹੋਇਆ ਕਾਮਯਾਬੀ ਵੱਲ ਤੁਰਦਾ ਹੈ ਪਰ ਬੱਚੇ ਦਾ ਭਵਿੱਖ ਜਿਹੜੇ ਸਕੂਲ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਸਕੂਲ ਦੀ ਨਵੀਂ ਬਣ ਰਹੀ ਇਮਾਰਤ ਵਿੱਚ ਹੀ ਜੇ ਪ੍ਰਬੰਧਕਾਂ ਵੱਲੋਂ ਘਟੀਆ ਮਟੀਰੀਅਲ ਵਰਤਣ ਦੇ ਇਲਜ਼ਾਮ ਲੱਗੇ ਹਨ।ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ਵਿੱਚ ਸਕੂਲ ਦੀ ਨਵੀਂ ਬਣ ਰਹੀ ਇਮਾਰਤ (Building) ਵਿਚ ਘਟੀਆ ਮਟੀਰੀਅਲ ਵਰਤਿਆਂ ਜਾ ਰਿਹਾ ਹੈ।
ਮੈਂਬਰ ਪੰਚਾਇਤ ਵਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਪ੍ਰਿੰਸੀਪਾਲ ਸਕੂਲ ਦੇ ਬਣ ਰਹੇ ਕਮਰਿਆਂ ਵਿੱਚ ਕਥਿਤ ਤੌਰ ਤੇ ਘਟੀਆ ਕੁਆਲਟੀ ਮਟੀਰੀਅਲ ਵਰਤ ਰਹੇ ਹਨ। ਉਨ੍ਹਾਂ ਨੇ ਪ੍ਰਿੰਸੀਪਲ ਤੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਇੱਥੇ ਗ਼ਰੀਬ ਲੋਕਾਂ ਦੇ ਬੱਚੇ ਪੜ੍ਹਦੇ ਹਨ ਜਦੋਂ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਕੱਲ ਨੂੰ ਇਸ ਸਕੂਲ ਦੀ ਬਣੀ ਇਮਾਰਤ ਵਿੱਚ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ।