ਅੰਮ੍ਰਿਤਸਰ:ਪੰਜਾਬ ਪੁਲਿਸ ਆਪਣੀ ਕਾਰਗੁਜ਼ਾਰੀ ਕਾਰਨ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਅੰਮ੍ਰਿਤਸਰ ਪੁਲਿਸ 'ਤੇ ਝੂਠਾ ਪਰਚਾ ਪਾਉਣ ਦੇ ਵੱਡੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਅੰਮ੍ਰਿਤਸਰ ਦੇ 88 ਫੁੱਟ ਸਥਿਤ ਮੁਹੱਲਾ ਦੀ ਪੀੜਤ ਮੀਨਾ ਨੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।
ਕੀ ਹੈ ਪੂਰਾ ਮਾਮਲਾ:ਦੋ ਬੱਚੀਆਂ ਨੇ ਮੁਹੱਲੇ ਦੇ ਲੋਕਾਂ ਨੂੰ ਨਾਲ ਲੈਕੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ 'ਤੇ ਗੰਭੀਰ ਆਰੋਪ ਲਾਏ ਹਨ , ਇਸ ਮੌਕੇ ਉਹਨਾਂ ਨਾਲ ਭਗਵਾਨ ਵਾਲਮੀਕਿ ਸੰਘਰਸ਼ ਦਲ ਦੇ ਨੁਮਾਇੰਦੇ ਵੀ ਮੌਜੂਦ ਸਨ। ਬੱਚੀਆਂ ਨੇ ਪੁਲਿਸ 'ਤੇ ਆਰੋਪ ਲਗਾਉਂਦੇ ਕਿਹਾ ਕਿ ਪੁੁਲਿਸ ਨੇ ਉਨਹਾਂ ਦੇ ਭਰਾ, ਪਿਤਾ ਅਤੇ ਮਾਂ ਖਿਲਾਫ਼ ਝੂਠਾ ਪਰਚਾ ਦਰਜ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਉਨਹਾਂ ਦੀ ਮਾਂ ਮੀਨਾ ਕੁਮਾਰੀ ਸ਼ਾਮ ਵੇਲੇ ਆਪਣੀ ਕਰਿਆਨਾ ਦੀ ਦੁਕਾਨ ਦੇ ਬਾਹਰ ਬੈਠੀ ਹੋਈ ਸੀ ਕੇ ਦੋ ਨੌਜਵਾਨ ਉਸਦਾ ਮੋਬਾਇਲ ਖੋਹ ਕੇ ਭੱਜ ਗਏ।ਇਸੇ ਦੌਰਾਨ ਮੀਨਾ ਕੁਮਾਰੀ ਚੀਕਾਂ ਮਾਰਦੇ ਹੋਏ ਉਹਨਾਂ ਦੇ ਪਿਛੇ ਭੱਜੀ ਤਾਂ ਚੀਕ ਚਿਹਾੜਾ ਸੁਣ ਮੁਹੱਲੇ ਵਾਲੇ ਵੀ ਉਸਦੇ ਨਾਲ ਭੱਜੇ ਅਤੇ ਝਾੜੀਆਂ ਚ' ਲੁੱਕੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਮੋਬਾਇਲ ਬਰਾਮਦ ਕੀਤਾ ।ਉਹਨਾਂ ਦੱਸਿਆ ਕੇ ਮੋਬਾਇਲ ਬਾਰੇ ਪੁੱਛਣ ਲਈ ਚੋਰ ਦੇ ਦੋ ਚਾਰ ਥੱਪੜ ਵੀ ਮਾਰੇ ਗਏ , ਜਿਸਤੋਂ ਬਾਅਦ ਮੋਬਾਇਲ ਖੋਹਣ ਵਾਲੇ ਨੇ ਮੁਹੱਲੇ ਵਾਸੀਆਂ ਤੋਂ ਮਾਫੀ ਮੰਗੀ ਤੇ ਕਿਹਾ ਕੇ ਉਹ ਮੋਬਾਈਲ ਦੇ ਦਿੰਦਾ ਹੈ ਪਰ ਉਸਨੂੰ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ, ਜਿਸਤੇ ਮੁਹੱਲੇ ਵਾਲਿਆਂ ਨੇ ਉਸਨੂੰ ਛੱਡ ਦਿੱਤਾ ਤੇ ਉਹ ਚਲਾ ਗਿਆ ।