ਅੰਮ੍ਰਿਤਸਰ:ਕਿਹਾ ਜਾਂਦਾ ਹੈ ਕਿ ਪੁਲਿਸ ਜਨਤਾ ਦੀ ਰਾਖੀ ਲਈ ਲਗਾਈ ਜਾਂਦੀ ਹੈ, ਪਰ ਪੁਲਿਸ ਵਾਲੇ ਹੀ ਆਮ ਜਨਤਾ ਨੂੰ ਲੁੱਟਣ ਲੱਗ ਪਏ ਤਾਂ ਗਰੀਬ ਜਨਤਾ ਕਿੱਥੇ ਜਾਵੇਗੀ। ਅਜਿਹੇ ਹੀ ਕੁਝ ਦੋਸ਼ ਥਾਣੇ ਦੇ ਬਾਹਰ ਖੜ੍ਹੇ ਇਸ ਸ਼ਖਸ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪੁਲਿਸ ਮੁਲਾਜ਼ਮਾਂ ਉੱਤੇ ਲਾਏ ਗਏ ਹਨ। ਦੱਸ ਦਈਏ ਕਿ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਪੀਸੀਆਰ 'ਚ ਤੈਨਾਤ ਮੁਲਾਜ਼ਮਾਂ 'ਤੇ ਦੋਸ਼:ਪੀੜਤ ਨੇ ਕਿਹਾ ਕਿ ਮੈ 25 ਸਾਲ ਤੋਂ ਸਬਜ਼ੀ ਮੰਡੀ ਵਿੱਚ ਕੰਮ ਕਰਦਾ ਹਾਂ ਅਤੇ ਰੋਜ਼ ਸਵੇਰੇ ਚਾਰ ਵਜੇ ਆਪਣੇ ਘਰੋਂ ਮੰਡੀ ਵੱਲ ਨੂੰ ਰਵਾਨਾ ਹੁੰਦਾ ਹਾਂ, ਪਰ ਅੱਜ ਸਵੇਰੇ ਜਿਸ ਤਰਾਂ ਹੀ ਮੈਂ ਆਪਣੇ ਘਰੋਂ ਨਿਕਲਿਆ ਤੇ ਰਸਤੇ ਵਿੱਚ ਦੋ ਪੁਲਿਸ ਅਧਿਕਾਰੀਆਂ ਨੇ ਮੈਨੂੰ ਘੇਰ ਲਿਆ ਜੋ ਕਿ ਪੀਸੀਆਰ ਵਿਚ ਤੈਨਾਤ ਹਨ। ਮੇਰੇ ਗਲੇ ਤੋਂ ਫੜ ਕਹਿਣ ਲੱਗੇ ਕਿ ਤੇਰੀ ਜੇਬ ਵਿੱਚ ਜਿੰਨੇ ਪੈਸੇ ਹਨ, ਉਹ ਕੱਢਦੇ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਸਬੰਧ ਵਿੱਚ ਮੈਂ ਪੁਲਿਸ ਥਾਣੇ ਸ਼ਿਕਾਇਤ ਕਰਨ ਲਈ ਪਹੁੰਚਿਆਂ ਹਾਂ। ਪੀੜਿਤ ਦਾ ਕਹਿਣਾ ਕਿ ਮੈਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਵੱਲੋਂ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਬਦਸਲੂਕੀ ਵੀ ਕੀਤੀ ਗਈ ਜਿਸਦਾ ਮੈਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ।