ਪੰਜਾਬ

punjab

ETV Bharat / state

ਸਿਹਤ ਵਿਭਾਗ 'ਚ ਭਰਤੀ ਲਈ ਲਿਆ ਜਾ ਰਿਹਾ ਟੈਸਟ ਵਿਵਾਦਾਂ 'ਚ, ਚਹੇਤਿਆਂ ਨੂੰ ਨਕਲ ਕਰਵਾਉਣ ਦੇ ਦੋਸ਼ - recruitment tests

ਅੰਮ੍ਰਿਤਸਰ ਵਿੱਚ ਬਣੇ ਵੱਖ-ਵੱਖ ਸੈਂਟਰਾਂ ਵਿੱਚ ਸਿਹਤ ਵਿਭਾਗ 'ਚ ਭਰਤੀ ਲਈ ਲਏ ਜਾ ਰਹੇ ਟੈਸਟ 'ਚ ਆਪਣੇ ਕੁਝ ਚਹੇਤੇ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਦੇ ਦੋਸ਼ ਲੱਗ ਰਹੇ ਹਨ। ਇਹ ਦੋਸ਼ ਮਾਪਿਆਂ ਵੱਲੋਂ ਲਗਾਇਆ ਜਾ ਰਿਹਾ ਹੈ।

Allegations of cheating in recruitment tests in the health department
ਸਿਹਤ ਵਿਭਾਗ 'ਚ ਭਰਤੀ ਲਈ ਲਿਆ ਜਾ ਰਿਹਾ ਟੈਸਟ ਵਿਵਾਦਾਂ 'ਚ, ਚਹੇਤਿਆਂ ਨੂੰ ਨਕਲ ਮਰਵਾਉਣ ਦੇ ਦੋਸ਼

By

Published : Oct 11, 2020, 5:11 PM IST

ਅੰਮ੍ਰਿਤਸਰ: ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸਿਹਤ ਵਿਭਾਗ 'ਚ ਭਰਤੀ ਕੀਤੇ ਜਾਣ ਵਾਲੇ ਸਟਾਫ ਦਾ ਅੱਜ ਲਏ ਜਾਣ ਵਾਲਾ ਟੈਸਟ ਵਿਵਾਦਾਂ 'ਚ ਆ ਗਿਆ ਹੈ। ਅੰਮ੍ਰਿਤਸਰ ਵਿੱਚ ਬਣੇ ਵੱਖ-ਵੱਖ ਸੈਂਟਰਾਂ ਵਿੱਚ ਮਾਪਿਆਂ ਵੱਲੋਂ ਆਪਣੇ ਚਹੇਤੇ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਦੇ ਦੋਸ਼ ਲਗਾਏ ਗਏ ਹਨ। ਮਾਪਿਆਂ ਵੱਲੋਂ ਸੈਂਟਰਾਂ ਦੇ ਬਾਹਰ ਹੰਗਾਮਾ ਕੀਤਾ ਗਿਆ।

ਸਿਹਤ ਵਿਭਾਗ 'ਚ ਭਰਤੀ ਲਈ ਲਿਆ ਜਾ ਰਿਹਾ ਟੈਸਟ ਵਿਵਾਦਾਂ 'ਚ, ਚਹੇਤਿਆਂ ਨੂੰ ਨਕਲ ਮਰਵਾਉਣ ਦੇ ਦੋਸ਼

ਮਾਪਿਆਂ ਨੇ ਦੋਸ਼ ਲਗਾਇਆ ਕਿ ਚਹੇਤੇ ਵਿਦਿਆਰਥੀਆਂ ਨੂੰ ਕਿਤਾਬਾਂ ਦਿਖਾ ਕੇ ਟੈਸਟ ਕਰਵਾਇਆ ਜਾ ਰਿਹਾ ਹੈ ਮਾਪਿਆਂ ਦੇ ਅਨੁਸਾਰ ਜਿਨ੍ਹਾਂ ਵਿਦਿਆਰਥੀਆਂ ਨੂੰ ਨਕਲ ਕਰਵਾਈ ਜਾ ਰਹੀ ਹੈ, ਉਨ੍ਹਾਂ ਦੇ ਪਿਤਾ ਸਰਕਾਰੀ ਉੱਚ ਅਹੁਦਿਆਂ 'ਤੇ ਤਾਇਨਾਤ ਹਨ।

ਮਾਪਿਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਪੈਨ ਤੱਕ ਲੈ ਕੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਕੁਝ ਵਿਦਿਆਰਥੀ ਅੰਦਰ ਕਿਤਾਬਾਂ ਲੈ ਕੇ ਗਏ ਹਨ। ਮਾਪਿਆਂ ਨੇ ਮੰਗ ਕੀਤੀ ਕਿ ਇਨ੍ਹਾ ਨਕਲ ਕਰਵਾਉਣ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਾਲ ਇਸ ਪ੍ਰੀਖਿਆ ਨੂੰ ਰੱਦ ਕਰਕੇ ਦੁਬਾਰਾ ਕਰਵਾਈ ਜਾਵੇ।

ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲ 'ਚ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦੇ ਲਈ ਅੱਜ ਲਿਖਤੀ ਟੈਸਟ ਯੂਨੀਵਰਸਿਟੀ ਵੱਲੋਂ ਲਿਆ ਜਾ ਰਿਹਾ ਹੈ।

ABOUT THE AUTHOR

...view details