ਪੰਜਾਬ

punjab

ETV Bharat / state

ਆਲ ਇੰਡੀਆ ਰੇਡੀਓ ਨੇ ਦਰਬਾਰ ਸਾਹਿਬ ਤੋਂ ਸ਼ੁਰੂ ਕੀਤਾ ਕੀਰਤਨ ਦਾ ਪ੍ਰਸਾਰਣ - ਆਲ ਇੰਡੀਆ ਰੇਡੀਓ

ਆਲ ਇੰਡੀਆ ਰੇਡੀਓ ਅੰਮ੍ਰਿਤਸਰ ਨੇ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਹੈ। ਇਹ ਪ੍ਰਸਾਰਣ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਕੀਤਾ ਜਾਵੇਗਾ।

ਫ਼ੋਟੋ।

By

Published : Nov 11, 2019, 1:36 PM IST

ਅੰਮ੍ਰਿਤਸਰ: ਆਲ ਇੰਡੀਆ ਰੇਡੀਓ ਅੰਮ੍ਰਿਤਸਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਹੈ।

ਇਹ ਗੁਰਬਾਣੀ ਕੀਤਰਨ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਫਯਾਜ਼ ਸ਼ਹਿਰਯਾਰ ਦੇ ਨਿਰਦੇਸ਼ਨ ਵਿੱਚ ਸ਼ੁਰੂ ਕੀਤਾ ਗਿਆ ਹੈ।

ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਕੀਤਾ ਜਾਵੇਗਾ। ਇਹ ਪ੍ਰਸਾਰਣ ਐਫਐਮ ਆਲ ਇੰਡੀਆ ਰੇਡਿਓ ਅੰਮ੍ਰਿਤਸਰ ਦੇ ਐਫਐਮ ਸਟੀਰੀਓ ਟਰਾਂਸਮੀਟਰ ਤੋਂ ਸ਼ੁਰੂ ਕੀਤਾ ਗਿਆ ਹੈ।

ਗੁਰਬਾਣੀ ਦਾ ਕੀਰਤਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਸਣੇ ਲਾਹੌਰ, ਕਸੂਰ, ਕਰਤਾਰਪੁਰ ਸਾਹਿਬ ਅਤੇ ਨਾਰੋਵਾਲ ਇਲਾਕੇ ਵਿੱਚ ਵੀ ਸੁਣਿਆ ਜਾ ਸਕੇਗਾ।

ABOUT THE AUTHOR

...view details