ਅੰਮ੍ਰਿਤਸਰ: ਅੰਮ੍ਰਿਤਸਰ ਤੇ ਤਰਨਤਾਰਨ ਚ ਵਾਪਰੀਆਂ ਘਟਨਾਵਾਂ ਪੰਜਾਬ ਦੇ ਸਾਰੇ ਪ੍ਰਮੁੱਖ ਗਿਰਜਾਘਰਾਂ ਦੇ ਮੁੱਖੀਆਂ ਦੀ ਅੱਜ ਅਹਿਮ ਮੀਟਿੰਗ (church heads of punjab meeting in Amritsar) ਹੋਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਦੀ ਸਥਿਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਹ ਮੀਟਿੰਗ ਡਾਇਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ ਪੀ ਕੇ ਸਾਮੰਤਾ ਰਾਏ ਦੀ ਅਗੁਵਾਈ ਹੇਠ ਕੀਤੀ ਗਈ ਹੈ। ਮੀਟਿੰਗ ਵਿੱਚ ਕਿਹਾ ਗਿਆ ਕਿ ਧਰਮ ਪਰਿਵਰਤਨ ਇੱਕ ਨਿੱਜੀ ਮਾਮਲਾ ਹੈ, ਜੇਕਰ ਕੋਈ ਆਪਣਾ ਧਰਮ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ।
ਮਸੀਹ ਭਾਈਚਾਰਾ ਵਿਵਾਦ ਮਾਮਲੇ ਤੋਂ ਬਾਅਦ ਪੰਜਾਬ ਦੇ ਗਿਰਜਾਘਰਾਂ ਮੁੱਖੀਆਂ ਨੇ ਕੀਤੀ ਮੀਟਿੰਗ - ਮਸੀਹ ਭਾਈਚਾਰਾ ਵਿਵਾਦ
ਨਿਹੰਗ ਸਿੱਖ ਮਸੀਹ ਭਾਈਚਾਰਾ ਵਿਵਾਦ ਮਾਮਲੇ ਤੋਂ ਬਾਅਦ ਪੰਜਾਬ ਦੇ ਸਾਰੇ ਪ੍ਰਮੁੱਖ ਗਿਰਜਾਘਰਾਂ ਮੁੱਖੀਆਂ ਅੰਮ੍ਰਿਤਸਰ ਵਿੱਚ ਮੀਟਿੰਗ ਕੀਤੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਤਰਨਤਾਰਨ ਦੇ ਪਿੰਡ ਠੱਕਰਪੁਰਾ ਵਿੱਚ ਚਰਚ ਦੀ ਭੰਨਤੋੜ ਅਤੇ ਅੱਗਜ਼ਨੀ ਪਿੱਛੇ ਅੱਤਵਾਦੀ ਸੰਗਠਨਾਂ ਦਾ ਹੱਥ ਹੋ ਸਕਦਾ ਹੈ। ਭਾਵੇਂ ਪੁਲਿਸ ਇਸ ਬਾਰੇ ਫਿਲਹਾਲ ਕੁਝ ਸਪੱਸ਼ਟ ਨਹੀਂ ਕਹਿ ਰਹੀ ਹੈ ਪਰ ਉਨ੍ਹਾਂ ਦੀ ਜਾਂਚ ਨੂੰ ਦੇਖਦੇ ਹੋਏ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਚਰਚ 'ਤੇ ਹਮਲਾ ਕਰਨ ਵਾਲੇ ਚਾਰੇ ਦੋਸ਼ੀ ਖਾਲਿਸਤਾਨੀ ਹੋਣ ਦਾ ਦਾਅਵਾ ਕਰ ਰਹੇ ਸਨ। ਇਸ ਦੇ ਨਾਲ ਹੀ ਬੇਅਦਬੀ ਦੇ ਵਿਰੋਧ 'ਚ ਤਰਨਤਾਰਨ ਦੇ ਸਾਰੇ ਕਾਨਵੈਂਟ ਸਕੂਲ ਬੰਦ ਕਰ ਦਿੱਤੇ ਗਏ ਹਨ।
ਦੱਸ ਦਈਏ ਕਿ ਪੁਲਿਸ ਨੇ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਫਾਦਰ ਥਾਮਸ ਪੂਚਲੀਲ ਦੇ ਇਕ ਬਿਆਨ ਦੇ ਅਨੁਸਾਰ, ਸੁਰੱਖਿਆ ਗਾਰਡ ਨੂੰ ਪਹਿਲਾਂ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ 4 ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਬੰਦੂਕ ਦੀ ਨੋਕ 'ਤੇ ਬੰਧਕ ਬਣਾਇਆ ਸੀ। ਮਦਰ ਮੈਰੀ ਅਤੇ ਪ੍ਰਭੂ ਯਿਸੂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ ਅਤੇ ਕਾਰ ਨੂੰ ਅੱਗ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ:ਬੰਦੀ ਸਿੰਘਾਂ ਦਾ ਮਸਲਾ ਭੱਖਿਆ, SGPC ਨੇ ਗੱਲਬਾਤ ਲਈ ਪ੍ਰਧਾਨ ਮੰਤਰੀ ਤੋਂ ਮੰਗਿਆ ਸਮਾਂ