ਅੰਮ੍ਰਿਤਸਰ: ਐਂਟੀ ਨਾਰਕੋਟਿਕ ਸੈੱਲ ਨੇ ਸੰਤ ਨਗਰ ਵਿਚ ਇਕ ਗੋਦਾਮ ਵਿਚੋਂ ਗੈਰ ਕਾਨੂੰਨੀ ਢੰਗ ਨਾਲ ਪਈ ਅਲਕੋਹਲ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਗੋਦਾਮ ਵਿੱਚੋ 115 ਕੇਨ ਤੇ 3 ਡਰਮ ਬਰਾਮਦ ਕੀਤੇ ਹਨ ਜਿਸ ਵਿਚੋਂ ਲਗਭਗ 5200 ਲੀਟਰ ਅਲਕੋਹਲ ਜ਼ਬਤ ਕੀਤੀ ਗਈ ਹੈ।
ਇੱਕ ਗੋਦਾਮ 'ਚੋਂ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ - alcohol recovered
ਅੰਮ੍ਰਿਤਸਰ ਦੇ ਇੱਕ ਗੋਦਾਮ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੇ 115 ਕੇਨ ਤੇ 3 ਡਰੱਮ ਐਲਕੋਹਲ ਬਰਾਮਦ ਕੀਤੀ ਹੈ। ਤਿੰਨ ਮੁਲਜ਼ਮ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ।
ਫ਼ੋਟੋ
ਪੁਲਿਸ ਦੇ ਆਲਾ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਦੇ ਦੌਰਾਨ ਇਕ ਗੋਦਾਮ ਜੋ ਕਿ ਸੰਤ ਨਗਰ ਵਿਚ ਸੀ ਉਥੋਂ ਅਲਕੋਹਲ ਬਰਾਮਦ ਹੋਈ ਹੈ। ਮੌਕੇ 'ਤੇ ਮੌਜੂਦ ਤਿੰਨ ਮੁਲਜ਼ਮ ਫਰਾਰ ਹੋ ਗਏ। ਪੁਲਿਸ ਵਲੋਂ ਇਨ੍ਹਾਂ ਉਤੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਨ੍ਹਾਂ ਤਿੰਨਾ ਮੁਲਜ਼ਮਾਂ 'ਚੋਂ ਦੋ ਜੰਡਿਆਲਾ ਦੇ ਰਹਿਣ ਵਾਲੇ ਹਨ ਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।