ਪੰਜਾਬ

punjab

ETV Bharat / state

ਹਰਦੀਪ ਪੁਰੀ ਦੇ ਵਿਰੋਧ ਵਿੱਚ ਆਏ ਅਕਾਲੀ ਵਰਕਰ - daily update

ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਹਰਦੀਪ ਸਿੰਘ ਪੁਰੀ ਦਾ ਅਕਾਲੀ ਵਰਕਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਮੰਗ ਕੀਤੀ ਹੈ ਕਿ ਉਹ ਪੁਰੀ ਦੀ ਸੀਟ ਬਦਲ ਕੇ ਕਿਸੇ ਸਥਾਨਕ ਲੀਡਰ ਨੂੰ ਦੇਣ।

a

By

Published : Apr 24, 2019, 9:34 PM IST

ਅੰਮ੍ਰਿਤਸਰ: ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਦਾ ਸਥਾਨਕ ਅਕਾਲੀ-ਭਾਜਪਾ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਭਾਜਪਾ ਹਾਈਕਮਾਂਡ ਕੋਲ ਗੁਜ਼ਾਰਸ਼ ਕੀਤੀ ਹੈ ਕਿ ਉਹ ਪੁਰੀ ਦੀ ਉਮੀਦਵਾਰੀ ਰੱਦ ਕਰਕੇ ਕਿਸੇ ਲੋਕਲ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਣ।

ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਹਰਦੀਪ ਸਿੰਘ ਪੁਰੀ ਦਾ ਸਥਾਨਕ ਪਾਰਟੀ ਵਰਕਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਅਕਾਲੀ-ਭਾਜਪਾ ਵਰਕਰਾਂ ਨੇ ਸ਼ਹਿਰ ਵਿੱਚ ਮੀਟਿੰਗ ਕਰ ਕੇ ਆਪਣਾ ਵਿਰੋਧ ਜ਼ਾਹਰ ਕੀਤਾ ਹੈ।

ਹਰਦੀਪ ਪੁਰੀ ਦਾ ਹੋਇਆ ਵਿਰੋਧ

ਪਾਰਟੀ ਤੋਂ ਨਰਾਜ਼ ਵਰਕਰਾਂ ਨੇ ਕਿਹਾ ਹੈ ਕਿ ਪਾਰਟੀ ਪੈਰਾਸ਼ੂਟ ਰਾਹੀਂ ਉਤਾਰੇ ਉਮੀਦਵਾਰ ਨੂੰ ਬਦਲੇ ਅਤੇ ਇਸ ਦੇ ਬਦਲ ਵਿੱਚ ਕਿਸੇ ਸਥਾਨਕ ਲੀਡਰ ਨੂੰ ਸਾਹਮਣੇ ਲੈ ਕੇ ਆਵੇ ਕਿਉਂਕਿ ਉਹ ਸਥਾਨਕ ਲੀਡਰ ਦੇ ਸੰਪਰਕ ਵਿੱਚ ਰਹਿਣਗੇ ਅਤੇ ਉਮੀਦਵਾਰ ਦੀ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸਾਂਝਾ ਹੋਵੇਗਾ।

ਇਸ ਮੀਟਿੰਗ ਵਿੱਚ ਉਨ੍ਹਾਂ ਪਾਰਟੀ ਤੋਂ ਮੰਗ ਕੀਤੀ ਹੈ ਕਿ ਉਹ ਅੰਮ੍ਰਿਤਸਰ ਤੋਂ ਉਮੀਦਵਾਰ ਬਦਲਣ ਬਾਰੇ ਵਿਚਾਰ ਕਰੇ ਤਾਂ ਕਿ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਜਾ ਸਕੇ।

ABOUT THE AUTHOR

...view details