ਪੰਜਾਬ

punjab

ETV Bharat / state

ਅਕਾਲੀ ਆਗੂ ਮਜੀਠੀਆ ਦਾ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ, ਕਿਹਾ-ਪੰਜਾਬ 'ਚ ਹੜ੍ਹਾਂ ਦੇ ਹਾਲਾਤ CM ਕਰਵਾ ਰਹੇ ਫੋਟੋ ਸੈਸ਼ਨ - ਗੁਰਦਾਸਪੁਰ ਚ ਹੜ੍ਹਾਂ ਨਾਲ ਹਾਲ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ ਅਤੇ ਖੁਦ ਧੁੱਸੀ ਬੰਨ ਬੰਨ੍ਹਣ ਤੋਂ ਬਾਅਦ ਵੀਡੀਓ ਬਣਾ ਕੇ ਪਾ ਰਹੇ ਹਨ ਪਰ ਮੁੱਖ ਮੰਤਰੀ ਫੋਟੋ ਸ਼ੈਸ਼ਨ ਕਰਵਾ ਰਹੇ ਹਨ।

Akali leader Bikram Majithia's statement on the flood situation
ਅਕਾਲੀ ਆਗੂ ਮਜੀਠੀਆ ਦਾ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ, ਕਿਹਾ-ਪੰਜਾਬ 'ਚ ਹੜ੍ਹਾਂ ਦੇ ਹਾਲਾਤ CM ਕਰਵਾ ਰਹੇ ਫੋਟੋ ਸੈਸ਼ਨ

By

Published : Aug 18, 2023, 9:30 PM IST

ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਬਿਕਰਮ ਮਜੀਠੀਆ।

ਅੰਮ੍ਰਿਤਸਰ:ਹਿਮਾਚਲ 'ਚ ਪਏ ਮੀਂਹ ਕਾਰਨ ਪੰਜਾਬ ਵਿੱਚ ਦੁਬਾਰਾ ਤੋਂ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਪਾਣੀ ਗੁਰਦਾਸਪੁਰ ਜ਼ਿਲ੍ਹੇ ਅਤੇ ਕਈ ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਹੈ। ਇਸ ਨਾਲ ਇਕ ਵਾਰ ਫਿਰ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਝਿੱਲਣਾ ਪੈ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ। ਇਸਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਤੰਜ ਕੱਸੇ ਗਏ।

ਮੁੱਖ ਮੰਤਰੀ ਉੱਤੇ ਕੱਸਿਆ ਤੰਜ:ਬਿਕਰਮ ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਲੋਕ ਹੜ੍ਹ ਨਾਲ ਪੀੜਤ ਹਨ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਬੇੜੀ ਵਿੱਚ ਬੈਠ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਫੋਟੋਆਂ ਖਿਚਵਾਉਣ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਮਝ ਤੋਂ ਬਾਹਰ ਹੈ ਕਿ ਇਹ ਕੀ ਹੋ ਰਿਹਾ ਹੈ। ਮਜੀਠੀਆ ਨੇ ਹਾਸੇ ਦੇ ਅੰਦਾਜ਼ ਵਿੱਚ ਕਿਹਾ ਕਿ ਲੱਗਦਾ ਹੈ ਮੁੱਖ ਮੰਤਰੀ ਪੰਜਾਬ ਪਾਣੀ ਵਿੱਚ ਬੈਠ ਕੇ ਮੱਛੀਆਂ ਫੜਨ ਦਾ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੀ ਕੈਬਨਿਟ ਦੇ ਵਿੱਚ ਕਟਾਰੂਚੱਕ ਨਾਲ ਹੀ ਪਿਆਰ ਜਤਾ ਰਿਹਾ ਹੈ। ਉਸ ਤੋਂ ਇਲਾਵਾ ਮੰਤਰੀ ਭਗਵੰਤ ਮਾਨ ਨੂੰ ਸਲਾਹ ਦੇਵੇ ਤਾਂ ਉਸਨੂੰ ਉਹ ਟੁੱਟ ਕੇ ਪੈ ਜਾਂਦੇ ਹਨ। ਮਜੀਠੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਤਾਂ ਇੰਨੇ ਸਿਆਣੇ ਹੋ ਚੁੱਕੇ ਹਨ ਕਿ ਉਹਨਾਂ ਖੁਦ ਆਪਣੀ ਮਿਹਨਤ ਦੇ ਨਾਲ ਧੁੱਸੀ ਬੰਨ੍ਹ ਬਣਨ ਤੋਂ ਬਾਅਦ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਹੈ ਤਾਂ ਜੋ ਕਿ ਪੰਜਾਬ ਦੇ ਹੋਰਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਵਿੱਚ ਉਹਨਾਂ ਦੀ ਸਰਕਾਰ ਨੇ ਕਿਸੇ ਵੀ ਤਰੀਕੇ ਦੀ ਮਦਦ ਨਹੀਂ ਕੀਤੀ ਹੈ।

ABOUT THE AUTHOR

...view details