ਅੰਮ੍ਰਿਤਸਰ : ਚੋਣ ਕਮਿਸ਼ਨ ਵੱਲੋਂ ਜਿਸ ਤਰ੍ਹਾਂ ਹੀ ਪੰਜਾਬ ਵਿੱਚ ਚੋਣ ਜ਼ਾਬਤਾ ਦਾ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਸਾਰੀ ਸਿਆਸੀ ਪਾਰਟੀਆਂ ਵੱਲੋਂ ਹੁਣ ਆਪਣੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਇਕ ਸਰਕਾਰੀ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ।
ਜਿਥੇ ਉਨ੍ਹਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਜੋ ਚੈੱਕ ਬਣਾਏ ਜਾ ਰਹੇ ਹਨ, ਬੀਡੀਪੀਓ ਵੱਲੋਂ ਉਹ ਲੋਕਾਂ ਨੂੰ ਰਿਸ਼ਵਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਛਾਪੇਮਾਰੀ ਦੇ ਦੌਰਾਨ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਦੇ ਪੁੱਤਰ ਪਾਰਸ ਜੋਸ਼ੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜੰਮ ਕੇ ਦਫ਼ਤਰ ਦੇ 'ਚ ਹੜਕੰਪ ਮਚਾਇਆ ਗਿਆ ਅਤੇ ਸਰਕਾਰੀ ਦਸਤਾਵੇਜ਼ ਵੀ ਛੇੜੇ ਗਏ।
ਅੰਮ੍ਰਿਤਸਰ 'ਚ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਰਿਹਾਇਸ਼ ਵਾਲੇ ਇਲਾਕੇ ਰਾਣੀ ਕੇ ਬਾਗ ਵਿੱਚ ਚੱਲ ਰਹੇ ਬੀਡੀਪੀਓ ਦਫ਼ਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਰਕਰਾਂ ਵੱਲੋਂ ਪਹੁੰਚ ਕੇ ਉੱਥੇ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਦੇ ਅਧਿਕਾਰੀ ਵੱਲੋਂ ਲੋਕਾਂ ਨੂੰ ਰਿਸ਼ਵਤ ਦੇਣ ਲਈ 20-20 ਹਜ਼ਾਰ ਦੇ ਚੈੱਕ ਬਣਾਏ ਜਾ ਰਹੇ ਹਨ।
ਅਕਾਲੀ ਦਲ ਵੱਲੋਂ ਸਰਕਾਰੀ ਦਫਤਰ 'ਚ ਪਹੁੰਚ ਸਰਕਾਰੀ ਦਸਤਾਵੇਜ਼ ਖੰਘਾਲਣ ਦੀ ਕੋਸ਼ਿਸ਼ ਉਥੇ ਹੀ ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਦੇ ਪੁੱਤਰ ਪਾਰਸ ਜੋਸ਼ੀ ਦਾ ਇਲਜ਼ਾਮ ਹੈ ਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਸਾਰੇ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਹੈ ਲੇਕਿਨ ਇਹ ਦਫ਼ਤਰ ਕਿਉਂ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਚੋਣਾਂ ਦੇ ਮੱਦੇਨਜ਼ਰ ਹੀ ਇਹ ਚੈੱਕ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਚੈਕ ਦਿੱਤੇ ਜਾਣਗੇ ਅਤੇ ਵੋਟ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਇਸ ਸਰਕਾਰੀ ਅਫ਼ਸਰ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤੇ ਉਨ੍ਹਾਂ ਵੱਲੋਂ ਸੰਘਰਸ਼ ਵੀ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ :ਵਿਧਾਨ ਸਭਾ ਚੋਣਾਂ 2022: ਆਪ ਨੇ 5 ਹੋਰ ਉਮੀਦਵਾਰਾਂ ਦੀ 9ਵੀਂ ਲਿਸਟ ਕੀਤੀ ਜਾਰੀ
ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਸ ਰਾਹੀਂ ਚਾਰਜ ਮਿਲਿਆ ਸੀ ਉਹ ਆਪਣਾ ਕੰਮ ਤਸਲੀ ਬਖ਼ਸ਼ ਤਰੀਕੇ ਨਾਲ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਕਿ ਇਹ ਸਰਕਾਰੀ ਦਸਤਾਵੇਜ਼ ਹਨ ਅਤੇ ਜੋ ਇੱਥੇ ਪਹੁੰਚ ਕੇ ਅਕਾਲੀ ਦਲ ਦੇ ਆਗੂਆਂ ਵੱਲੋਂ ਹੁੜਦੰਗ ਮਚਾਇਆ ਗਿਆ ਹੈ ਉਹ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦਸਤਾਵੇਜ਼ ਚੋਰੀ ਹੁੰਦਾ ਹੈ ਜਾਂ ਇਥੋਂ ਗਾਇਬ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਇਸ ਰਾਜਨੀਤਿਕ ਪਾਰਟੀ ਦੇ ਵਰਕਰਾਂ ਦੇ ਖਿਲਾਫ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਪੁਲਿਸ 'ਚ ਸ਼ਿਕਾਇਤ ਵੀ ਜ਼ਰੂਰ ਦਰਜ ਕਰਵਾਉਣਗੇ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਕੱਚੇ ਕੋਠਿਆਂ ਨੂੰ ਲੈ ਕੇ ਲੋਕਾਂ ਨੂੰ ਚੈੱਕ ਦਿੱਤੇ ਜਾ ਰਹੇ ਸਨ ਅਤੇ ਅਚਾਨਕ ਹੀ ਅਕਾਲੀ ਦਲ ਵੱਲੋਂ ਛਾਪੇਮਾਰੀ ਕਰ ਇਨ੍ਹਾਂ ਚੈੱਕਾਂ ਦੇ ਉੱਤੇ ਕਈ ਨਾਮੀ ਲੀਡਰਾਂ ਦੇ ਨਾਂ ਵੀ ਵੇਖਣ ਨੂੰ ਮਿਲੇ। ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਿ ਜੋ ਕੱਚੇ ਕੋਠੇ ਵਾਲੇ ਲੋਕ ਹਨ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੋਇਆ ਮਾਣ ਸਤਿਕਾਰ ਦਿੱਤਾ ਜਾਵੇ।
ਇਹ ਵੀ ਪੜ੍ਹੋ :Assembly Election 2022: ਕਾਂਗਰਸ ਹਮੇਸ਼ਾ ਆਖਰੀ 'ਚ ਹੀ ਕਰਦੀ ਹੈ ਉਮੀਦਵਾਰਾਂ ਦਾ ਐਲਨ: ਸਿੱਧੂ