ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਲੀਡਰਾਂ 'ਚ ਦੂਸ਼ਣਬਾਜ਼ੀ ਤੇਜ਼ ਹੋ ਗਈ। ਅਕਾਲੀ ਦਲ ਟਕਸਾਲੀਆਂ ਦੇ ਬੱਚਿਆਂ ਨੂੰ ਨਲਾਇਕ ਕਹਿਣ ਵਾਲੇ ਸੁਖਬੀਰ ਬਾਦਲ ਨੂੰ ਟਕਸਾਲੀ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਬਾਦਲ ਪਰਿਵਾਰ ਤੋਂ ਵੱਧ ਕੋਈ ਨਲਾਇਕ ਨਹੀਂ ਹੈ।
ਸੁਖਬੀਰ ਨੂੰ ਟਕਸਾਲੀਆਂ ਦਾ ਜਵਾਬ, ਬਾਦਲਾਂ ਤੋਂ ਵੱਡਾ ਨਲਾਇਕ ਕੋਈ ਨਹੀਂ - taksali to sukhbir badal
ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਬਾਦਲ ਵਿਚਾਲੇ ਦੂਸ਼ਣਬਾਜ਼ੀ ਵਧੀ। ਟਕਸਾਲੀ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਦਾ ਸੁਖਬੀਰ ਬਾਦਲ ਨੂੰ ਜਵਾਬ। ਬਾਦਲ ਪਰਿਵਾਰ ਤੋਂ ਵੱਡਾ ਨਲਾਇਕ ਕੋਈ ਨਹੀਂ।
ਬੋਨੀ ਅਮਰਪਾਲ ਸਿੰਘ ਅਜਨਾਲਾ
ਪਾਰਟੀ ਵਰਕਰਾਂ ਨਾਲ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਨਲਾਇਕੀ ਕਾਰਨ ਪਾਰਟੀ 14 ਸੀਟਾਂ 'ਤੇ ਆ ਗਈ। ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਹੁਣ ਆਪ ਵਿਸ਼ਵਾਸਘਾਤ ਦਿਵਸ ਮਨਾ ਰਹੇ ਹਨ।
ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਅਜਨਾਲਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਲੋਕਾਂ ਨੂੰ ਲੁੱਟਦਾ ਰਿਹਾ ਤੇ ਹੁਣ ਉਹੀ ਕੰਮ ਕਾਂਗਰਸ ਕਰਨ ਲੱਗ ਪਈ ਹੈ।