ਪੰਜਾਬ

punjab

ETV Bharat / state

ਅਕਾਲੀ ਦਲ ਧਾਰਮਿਕ ਸੰਗਠਨ 'ਤੇ ਕਬਜ਼ਾ ਕਰ ਕੇ ਬੈਠੀ: ਬੱਬੀ ਬਾਦਲ - PUNJAB NEWS

ਅਕਾਲੀ ਦਲ ਟਕਸਾਲੀ ਯੂਥ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅਕਾਲੀ ਦਲ 'ਤੇ ਵਡਾ ਬਿਆਨ ਦਿੰਦੇ ਹੋਏ ਕਿਹਾ ਕੀ ਜੋ ਵੀ ਆਪਣੇ ਦਿਲ ਦੀ ਆਵਾਜ਼ ਸੁਣੇਗਾ ਉਹ ਅਕਾਲੀ ਦਲ 'ਚ ਨਹੀਂ ਰਹੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵਿਸ਼ੇਸ ਟਿਪਣੀ ਕਰਦੇ ਹੋਏ ਕਿਹਾ ਕਿ ਪ੍ਰਬੰਧ ਦੇ ਕਈ ਮੈਨੇਜਰ ਜੇਬ ਕਤਰਿਆਂ ਤੋਂ ਵੀ ਮਹੀਨਾ ਲੈ ਰਹੇ ਹਨ। ਅਕਾਲੀ ਦਲ ਧਾਰਮਿਕ ਸੰਗਠਨ 'ਤੇ ਕਬਜ਼ਾ ਕਰ ਕੇ ਬੈਠੀ ਹੈ।

Akali Dal occupied the religious organization: BUBBY Bada

By

Published : Mar 30, 2019, 3:22 PM IST

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨਵੇ ਨਿਯੁਕਤ ਯੂਥ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਜਿਥੇ ਉਨ੍ਹਾਂ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਦਾ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਹੋ ਸਕਿਆ ਜਿਸ ਦਾ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੈ।

ਵੀਡੀਓ।

ਬੱਬੀ ਬਾਦਲ ਨੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਧਾਰਮਿਕ ਸੰਗਠਨ ਉੱਪਰ ਕਬਜ਼ਾ ਹੋਣਾ ਗ਼ਲਤ ਹੈ। ਬੱਬੀ ਨੇ ਕਿਹਾ ਕਿ ਅਕਾਲੀ ਦਲ 'ਚ ਜੋ ਜੋ ਵੀ ਹੈ ਉਹ ਸਿਰਫ਼ ਆਪਣੇ ਲਾਲਚ ਵਾਸਤੇ ਹੈ 'ਤੇ ਅਕਾਲੀ ਦਲ 'ਤੇ ਵਡਾ ਬਿਆਨ ਦਿੰਦੇ ਹੋਏ ਕਿਹਾ ਕੀ ਜੋ ਵੀ ਆਪਣੇ ਦਿਲ ਦੀ ਆਵਾਜ਼ ਸੁਣੇਗਾ ਉਹ ਅਕਾਲੀ ਦਲ 'ਚ ਨਹੀਂ ਰਹੇਗਾ।

ਬੱਬੀ ਬਾਦਲਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵਿਸ਼ੇਸ ਟਿਪਣੀ ਕਰਦੇ ਹੋਏ ਕਿਹਾ ਕਿ ਪ੍ਰਬੰਧ ਦੇ ਕਈ ਮੈਨੇਜਰ ਜੇਬ ਕਤਰਿਆਂ ਤੋਂ ਵੀ ਮਹੀਨਾ ਲੈ ਰਹੇ ਹਨ।

ABOUT THE AUTHOR

...view details