ਪੰਜਾਬ

punjab

ETV Bharat / state

AAP ਆਗੂ ਅਨਮੋਲ ਗਗਨ ਮਾਨ ਖਿਲਾਫ ਅਕਾਲੀ-ਬਸਪਾ ਦਾ ਰੋਸ ਪ੍ਰਦਰਸ਼ਨ - ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਗਿੱਲ ਅਤੇ ਬਸਪਾ ਆਗੂ ਤਰਸੇਮ ਭੋਲਾ ਨੇ ਕਿਹਾ ਕਿ ਆਪ ਆਗੂ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ’ਤੇ ਟਿੱਪਣੀ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ।

AAP ਆਗੂ ਅਨਮੋਲ ਗਗਨ ਮਾਨ ਖਿਲਾਫ ਅਕਾਲੀ-ਬਸਪਾ ਦਾ ਰੋਸ ਪ੍ਰਦਰਸ਼ਨ
AAP ਆਗੂ ਅਨਮੋਲ ਗਗਨ ਮਾਨ ਖਿਲਾਫ ਅਕਾਲੀ-ਬਸਪਾ ਦਾ ਰੋਸ ਪ੍ਰਦਰਸ਼ਨ

By

Published : Jul 15, 2021, 5:14 PM IST

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ਸਬੰਧ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਕਾਫੀ ਭਖ ਗਈ ਹੈ। ਇਸੇ ਦੇ ਚੱਲਦੇ ਜ਼ਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਆਗੂਆਂ ਵੱਲੋਂ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਰਵਿੰਦ ਕੇਜਰੀਵਾਲ ਅਤੇ ਅਨਮੋਲ ਗਗਨ ਮਾਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

AAP ਆਗੂ ਅਨਮੋਲ ਗਗਨ ਮਾਨ ਖਿਲਾਫ ਅਕਾਲੀ-ਬਸਪਾ ਦਾ ਰੋਸ ਪ੍ਰਦਰਸ਼ਨ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਾਕ ਦੱਖਣੀ ਤੋਂ ਇੰਚਾਰਜ ਤਲਬੀਰ ਗਿੱਲ ਅਤੇ ਬਸਪਾ ਆਗੂ ਤਰਸੇਮ ਭੋਲਾ ਨੇ ਕਿਹਾ ਕਿ ਆਪ ਆਗੂ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ’ਤੇ ਟਿੱਪਣੀ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤੀ ਸੰਵਿਧਾਨ ’ਤੇ ਕੀਤੀ ਗਈ ਟਿੱਪਣੀ ਦੇ ਕਾਰਨ ਹੀ ਉਨ੍ਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਰਖੀਆਂ ਚ ਆਉਣ ਲਈ ਅਨਮੋਲ ਗਗਨ ਮਾਨ ਆਪਣੇ ਕਿਤੇ ਦੇ ਹਿਸਾਬ ਦੇ ਨਾਲ ਬਿਆਨਬਾਜ਼ੀ ਕਰ ਰਹੀ ਹੈ। ਜੋ ਕਿ ਸਹੀ ਨਹੀਂ। ਇਸ ਤਰ੍ਹਾਂ ਦੇ ਰਾਜਨੀਤੀਕ ਆਗੂਆਂ ਦਾ ਉਹ ਵਿਰੋਧ ਕਰਦੇ ਹਨ ਜੋ ਆਪਣੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਇਹ ਵੀ ਪੜੋ: ਪੰਜਾਬ 'ਚ ਕਿਸਾਨਾਂ ਲਈ ਮੁਸ਼ਕਿਲਾਂ, ਇਸ ਜ਼ਿਲ੍ਹੇ 'ਚ ਲੱਗੀ ਧਾਰਾ 144

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਗਿੱਲ ਅਤੇ ਬਸਪਾ ਆਗੂ ਤਰਸੇਮ ਭੋਲਾ ਨੇ ਮੰਗ ਕੀਤੀ ਕਿ ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਚੋਂ ਤੁਰੰਤ ਕੱਢ ਦਿੱਤਾ ਜਾਵੇ।

ABOUT THE AUTHOR

...view details