ਅੰਮ੍ਰਿਤਸਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕਰਤਾਰਪੁਰ ਲਾਂਘੇ ਦੀ ਇੱਕ ਦਿਨ ਮਾਫ਼ ਕੀਤੀ ਗਈ, ਫ਼ੀਸ 'ਤੇ ਜਿੱਥੇ ਅਕਾਲੀਆਂ ਨੇ ਪਲਟਵਾਰ ਕੀਤਾ ਹੈ, ਉੱਥੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਲਈ 20 ਡਾਲਰ ਫ਼ੀਸ ਨਹੀਂ ਸਗੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਭ ਤੋਂ ਅਹਿਮ ਹਨ ਇਸ ਤੋ ਵੱਧ ਕੀਮਤੀ ਕੁਝ ਵੀ ਨਹੀਂ।
ਸਾਡੇ ਲਈ 20 ਡਾਲਰ ਫ਼ੀਸ ਨਹੀਂ ਕਰਤਾਰਪੁਰ ਲਾਂਘੇ ਦੇ ਦਰਸ਼ਨ ਕੀਮਤੀ: ਜਥੇਦਾਰ - ਕਰਤਾਰਪੁਰ ਲਾਂਘੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਂਘੇ ਦੀ ਇੱਕ ਦਿਨ ਲਈ ਮਾਫ਼ ਕੀਤੀ ਫ਼ੀਸ 'ਤੇ ਕਿਹਾ ਕਿ ਸਿੱਖਾਂ ਲਈ 20 ਡਾਲਰ ਫ਼ੀਸ ਨਹੀਂ ਸਗੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਭ ਤੋਂ ਅਹਿਮ ਹਨ ਇਸ ਤੋ ਵੱਧ ਕੀਮਤੀ ਕੁਝ ਵੀ ਨਹੀਂ।
ਫ਼ੋਟੋ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਗਈ ਫ਼ੀਸ ਤੇ ਪਾਸਪੋਰਟ ਦੀ ਮੰਗ ਨੂੰ ਵਾਪਿਸ ਲੈ ਲਿਆ ਹੈ। ਦੱਸ ਦਈਏ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਦਰਸ਼ਨਾਂ ਲਈ 20 ਡਾਲਰ ਮਾਫ਼ ਤੇ ਪਾਸਪੋਰਟ ਵਾਲੀ ਸ਼ਰਤ ਨੂੰ ਰੱਦ ਕਰਕੇ ਸ਼ਨਾਖਤੀ ਪੱਤਰ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਹੈ।