ਅੰਮ੍ਰਿਤਸਰ: ਸੇਵਾ ਦੇ ਪੁੰਜ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਦੂਜੇ ਗੁਰੂ ਸਾਹਿਬ, ਸ੍ਰੀ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਤੋਂ ਲੈ ਕੇ ਛੇਵੇਂ ਗੁਰੂ ਸਾਹਿਬ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸਨਮਾਨ ਪਾਇਆ। ਪੁੱਤਰਾਂ ਦੇ ਦਾਨੀ ਕਹੇ ਜਾਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦਾਤ ਬਖਸ਼ੀ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਹੋਣ ਦਾ ਸਮਨਾਮ ਪ੍ਰਾਪਤ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ - ਗੁਰੂਦੁਆਰਾ ਸ੍ਰੀ ਹਰਿਮੰਦਰ ਸਾਹਿਬ
ਪੁੱਤਰਾਂ ਦੇ ਦਾਨੀ ਅਤੇ ਦੂਜੇ ਗੁਰੂ ਸਾਹਿਬ, ਸ੍ਰੀ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਤੋਂ ਲੈ ਕੇ ਛੇਵੇਂ ਗੁਰੂ ਸਾਹਿਬ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸਨਮਾਨ ਪਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਮ੍ਰਿਤਸਰ ਦੇ ਕਸਬਾ ਰਮਦਾਸ ਵਿਖੇ ਜੋੜ ਮੇਲਾ ਅੱਜ।
ਫ਼ੋਟੋ
ਉਨ੍ਹਾਂ ਦੀ ਯਾਦ ਨਾਲ ਸਬੰਧਿਤ ਰਮਦਾਸ ਕਸਬੇ ਵਿਖੇ ਸਾਲਾਨਾ ਜੋੜ-ਮੇਲਾ ਲੱਗਦਾ ਹੈ, ਜਿਸ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹਾਸਲ ਕਰਦੀਆਂ ਹਨ। ਇਸ ਮੌਕੇ ਅਕਾਲੀ ਦਲ ਨੇ ਟਵੀਟਰ 'ਤੇ ਟਵੀਟ ਕਰ ਰਮਦਾਸ ਵਾਸੀਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ।
Last Updated : Sep 18, 2019, 9:24 AM IST