ਅੰਮ੍ਰਿਤਸਰ: ਰੂਸ ਤੇ ਯੂਕਰੇਨ (Russia and Ukraine) ਦੀ ਚੱਲ ਰਹੀ ਜੰਗ ਦਾ ਅਸਰ ਪੰਜਾਬ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਪੰਜਾਬ ਦੇ ਕਾਫ਼ੀ ਨੌਜਵਾਨ ਯੂਕਰੇਨ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਵਾਸਤੇ ਗਏ ਹੋਏ ਹਨ। ਦੋਵਾਂ ਦੇਸ਼ਾਂ ਦੀ ਆਪਸੀ ਜੰਗ ਦੌਰਾਨ ਹੋ ਰਹੀ ਗੋਲਾਬਾਰੀ ਦੇ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਸਹਿਮੇ ਹੋਏ ਹਨ।
ਸਰਹੱਦੀ ਤਹਿਸੀਲ ਅਜਨਾਲਾ ਦੇ ਵਸਨੀਕ ਅੰਗਰੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਮਨਪ੍ਰੀਤ ਕੌਰ ਯੂਕਰੇਨ ਦੇ ਸ਼ਹਿਰ ਖਰਕਿਵ ਯੂਨੀਵਰਸਿਟੀ ਵਿੱਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ (MBBS in Kharkiv University Study) ਕਰਨ ਵਾਸਤੇ ਗਈ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਦੱਸਣ ਮੁਤਾਬਕ ਉੱਥੇ ਪੜ੍ਹਦੇ ਵਿਦਿਆਰਥੀਆਂ (Students) ਵੱਲੋਂ ਮੈਟਰੋ ਸਟੇਸ਼ਨ ਉੱਤੇ ਰਾਤ ਕੱਟੀ ਹੈ। ਜਿੱਥੇ ਕਿ ਬਾਥਰੂਮਾਂ ਵਿੱਚ ਬਹੁਤ ਗੰਦਗੀ ਹੈ ਅਤੇ ਕੋਈ ਵੀ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੋ ਸਕਦਾ ਹੈ।