ਪੰਜਾਬ

punjab

ETV Bharat / state

Action against the mining mafia: ਅਜਨਾਲਾ ਪੁਲਿਸ ਨੇ ਮਾਈਨਿੰਗ ਮਾਫੀਆ ਖਿਲਾਫ ਕੱਸਿਆ ਸ਼ਿਕੰਜਾ, ਵਾਹਨ ਗੈਰ-ਕਾਨੂੰਨੀ ਰੇਤ ਨਾਲ ਭਰੇ ਕੀਤੇ ਜ਼ਬਤ

ਅਜਨਾਲਾ ਵਿੱਚ ਪੁਲਿਸ ਨੇ ਮਾਈਨਿੰਗ ਮਾਫ਼ੀਆ (Mining mafia) ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਗੈਰ-ਕਾਨੂੰਨੀ ਵਾਹਨ ਰੇਤੇ ਨਾਲ ਲੱਦੇ ਹੋਏ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤੇ ਹਨ।

Ajnala police recovered two vehicles full of illegal sand while taking action against the mining mafia
Action against the mining mafia: ਅਜਨਾਲਾ ਪੁਲਿਸ ਨੇ ਮਾਈਨਿੰਗ ਮਾਫੀਆ ਖਿਲਾਫ ਕੱਸਿਆ ਸ਼ਿਕੰਜਾ, ਵਾਹਨ ਗੈਰ-ਕਾਨੂੰਨੀ ਰੇਤ ਨਾਲ ਭਰੇ ਕੀਤੇ ਜ਼ਬਤ

By ETV Bharat Punjabi Team

Published : Oct 23, 2023, 9:52 PM IST

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਾਈਨਿੰਗ ਮਾਫੀਆਂ ਉੱਤੇ ਸ਼ਿਕੰਜਾ ਕੱਸਿਆ। ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ (Illegal mining) ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮਾਂ ਉੱਤੇ ਐਕਸ਼ਨ ਕਰਦਿਆਂ ਦੋ ਪਿਕਅੱਪ ਗੱਡੀਆਂ ਰੇਤੇ ਨਾਲ ਭਰੀਆਂ ਜ਼ਬਤ (Pickup vehicles filled with sand seized) ਕੀਤੀਆਂ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਵੱਲੋਂ ਨਜਾਇਜ਼ ਮਾਈਨਿੰਗ ਨੂੰ ਖਤਮ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੀਤਾ ਐਕਸ਼ਨ: ਉਕਤ ਹਦਾਇਤਾਂ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ, ਉਨ੍ਹਾਂ ਦੱਸਿਆ ਕਿ ਐੱਸਐੱਚਓ ਥਾਣਾ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਮੁਲਜ਼ਮ ਸੁੱਚਾ ਸਿੰਘ ਵਾਸੀ ਸਾਰੰਗਦੇਵ ਆਪਣੀ ਗੱਡੀ ਉੱਤੇ ਮੁਲਜ਼ਮ ਬਾਊ ਸਿੰਘ ਪੁੱਤਰ ਰੂਪਾ ਮਸੀਹ ਅਤੇ ਰਾਂਝਾ ਮਸੀਹ ਵਾਸੀ ਖਾਨਵਾਲ ਆਪਣੇ-ਆਪਣੇ ਘੜੂਕੇ/ਪੀਟਰ ਰੇਹੜਿਆਂ ਉੱਤੇ ਕਥਿਤ ਰੂਪ ਵਿੱਚ ਨਾਜਾਇਜ ਮਾਇਨਿੰਗ ਕਰਕੇ ਚੋਰੀ ਕੀਤੀ ਹੋਈ ਰੇਤਾ ਲੋਢ ਕਰਨ ਮਗਰੋਂ ਪਿੰਡ ਸਾਰੰਗਦੇਵ ਖਾਨਵਾਲ ਵਾਲੀ ਸਾਈਡ ਤੋਂ ਅਜਨਾਲਾ ਵੱਲ ਨੂੰ ਆ ਰਹੇ ਹਨ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਐੱਸਐੱਚਓ ਥਾਣਾ ਅਜਨਾਲਾ ਵੱਲੋਂ ਇੱਕ ਪਿਕਅੱਪ ਗੱਡੀ ਸਮੇਤ ਡੇਢ ਸੈਕੜੇ ਰੇਤਾ, ਘੜੂਕੇ/ਪੀਟਰ ਉੱਤੇ ਕਰੀਬ 2/2 ਸੈਂਕੜੇ ਰੇਤਾ ਬਰਾਮ ਕੀਤਾ ਅਤੇ ਇਹ ਰੇਤ ਕੁੱਲ 5 ਸੈਕੜੇ ਦੇ ਕਰੀਬ ਸਮੇਤ ਬਰਾਮਦ (5 hundred including sand) ਕੀਤੀ ਗਏ ਹੈ।

ਗੱਡੀ ਸਮੇਤ ਇੱਕ ਸੈਕੜੇ ਰੇਤਾ ਬਰਾਮਦ:ਮਾਮਲੇ ਸਬੰਧੀ ਕਥਿਤ ਮੁਲਜ਼ਮਾਂ ਸੁੱਚਾ ਸਿੰਘ ਵਾਸੀ ਸਾਰੰਗਦੇਵ, ਬਾਊ ਸਿੰਘ ਪੁੱਤਰ ਰੂਪਾ ਮਸੀਹ ਅਤੇ ਰਾਂਝਾ ਮਸੀਹ ਵਾਸੀ ਖਾਨਵਾਲ ਖਿਲਾਫ ਮੁਕੱਦਮਾ ਨੰਬਰ 215, ਜੁਰਮ 379 ਮਾਈਨਿੰਗ ਐਕਟ ਤਹਿਤ ਥਾਣਾ ਅਜਨਾਲਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸੇ ਤਰ੍ਹਾ ਮੁੱਖ ਅਫਸਰ ਥਾਣਾ ਭਿੰਡੀਸੈਦਾ ਵੱਲੋਂ ਇੱਕ ਗੱਡੀ ਸਮੇਤ ਇੱਕ ਸੈਕੜੇ ਰੇਤਾ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਮਾਈਨਿੰਗ ਐਕਟ ਤਹਿਤ ਥਾਣਾ ਭਿੰਡੀਸੈਦਾ ਦਰਜ ਰਜਿਸਟਰ ਕੀਤਾ ਗਿਆ ਹੈ।।

ABOUT THE AUTHOR

...view details