ਅੰਮ੍ਰਿਤਸਰ:ਪੰਜਾਬ ਵਿੱਚ ਅਕਸਰ ਹੀ ਮੋਟਰਸਾਈਕਲ ਤੇ ਕਾਰਾਂ ਨੂੰ ਮੋਡੀਫਾਈ ਕਰਵਾਕੇ ਨੌਜਵਾਨਾਂ ਨੂੰ ਕਾਲਜਾਂ ਦੇ ਗੇੜੇ ਲਗਾਉਦਿਆਂ ਵੇਖਿਆ ਹੋਵੇਗਾ। ਹੁਣ ਅੰਮ੍ਰਿਤਸਰ ਵਿੱਚ ਅਜਨਾਲਾ ਪੁਲਿਸ ਵੱਲੋਂ ਹੁੱਲੜਬਾਜ਼ ਨੌਜਵਾਨ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੌਜਵਾਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਜੋ ਮੋਟਰਸਾਈਕਲ ਦੇ ਉੱਪਰ ਵੱਡੇ ਹਾਰਨ ਲਗਾਕੇ ਹੁੱਲੜਬਾਜ਼ੀ ਕਰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਵਾਰ-ਵਾਰ ਸ਼ਿਕਾਇਤ ਮਿਲ ਰਹੀ ਸੀ ਕਿ ਕੁਝ ਹੁੱਲੜਬਾਜ਼ ਨੌਜਵਾਨ ਸਕੂਲ ਦੇ ਨਜ਼ਦੀਕ ਹਾਰਨ ਵਜਾਉਂਦੇ ਹਨ ਅਤੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ, ਜਿਸ ਦੇ ਚੱਲਦਿਆਂ ਅਸੀਂ ਇਹਨਾਂ ਹੁੱਲੜਬਾਜ਼ ਨੌਜਵਾਨਾਂ ਦੇ ਚਲਾਨ ਕੀਤੇ ਹਨ।
Ajnala Police Issued Challans: ਪੰਜਾਬ ਪੁਲਿਸ ਨੇ ਭੂੰਡ ਆਸ਼ਕਾਂ ਨੂੰ ਪਾਈਆਂ ਭਾਜੜਾਂ, ਹੁੱਲੜਬਾਜ਼ਾਂ ਦੇ ਕੱਟੇ ਚਲਾਨ - ਹੁੱਲੜਬਾਜ਼ਾਂ ਦੇ ਕੱਟੇ ਚਲਾਨ
ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨੌਜਵਾਨਾਂ ਦੇ ਚਲਾਨ ਕੀਤੇ ਹਨ ਜੋ ਮੋਟਰਸਾਈਕਲ ਦੇ ਉੱਪਰ ਵੱਡੇ ਹਾਰਨ ਲਗਾਕੇ ਹੁੱਲੜਬਾਜ਼ੀ ਕਰਦੇ ਹਨ। (Ajnala Police Issued Challans)
Published : Sep 30, 2023, 12:41 PM IST
ਵੱਡੇ ਹਾਰਨ ਲਹਾ ਕੇ ਮੋਟਰਸਾਈਕਲਾਂ ਦੇ ਕੀਤੇ ਚਲਾਨ:ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਸਾਨੂੰ ਜਰੂਰਤ ਪਈ ਤਾਂ ਅਸੀਂ ਰੋਜ਼ਾਨਾ ਇੱਥੇ ਨਾਕਾ ਲਗਾ ਕੇ ਇਹਨਾਂ ਨੌਜਵਾਨਾਂ ਦੇ ਖਿਲਾਫ ਵੱਡਾ ਮੁਹਿੰਮ ਛੇੜਾਂਗੇ ਅਤੇ ਇਹਨਾਂ ਦੇ ਭਾਰੀ ਮਾਤਰਾ ਵਿੱਚ ਚਲਾਨ ਵੀ ਕਰਾਂਗੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਮੌਕੇ ਦੇ ਉੱਤੇ ਚਲਾਨ ਵੀ ਕੀਤੇ ਗਏ ਹਨ ਅਤੇ ਜੋ ਹਾਰਨ ਇਹਨਾਂ ਵੱਲੋਂ ਆਪਣੇ ਮੋਟਰਸਾਈਕਲ ਦੇ ਉੱਤੇ ਲਗਾਏ ਗਏ, ਉਹਨਾਂ ਨੂੰ ਵੀ ਲਵਾਇਆ ਗਿਆ ਹੈ ਤਾਂ ਜੋ ਕਿ ਭਵਿੱਖ ਵਿੱਚ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾ ਸਕੇ। ਪੁਲਿਸ ਅਧਿਕਾਰੀ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਕਿ ਇਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵਾਇਰਲ ਹੋਈਆਂ ਸਨ, ਜਿਸ ਕਰਕੇ ਸਾਨੂੰ ਇਸ ਉੱਤੇ ਸਖ਼ਤ ਐਕਸ਼ਨ ਲੈਣਾ ਪਿਆ ਹੈ।
- Rail Roko Andolan: ਪੰਜਾਬ 'ਚ 'ਰੇਲ ਰੋਕੋ ਅੰਦੋਲਨ' ਨੇ ਵਧਾਈਆਂ ਪਰੇਸ਼ਾਨੀਆਂ, ਅੰਮ੍ਰਿਤਸਰ -ਚੰਡੀਗੜ੍ਹ ਸਮੇਤ 44 ਟਰੇਨਾਂ ਰੱਦ, 20 ਰੇਲ ਗੱਡੀਆਂ ਦੇ ਬਦਲੇ ਗਏ ਰੂਟ
- khalistani Stopped Indian Ambassador: ਖਾਲਿਸਤਾਨੀ ਸਮਰਥਕਾਂ ਦਾ ਇੱਕ ਹੋਰ ਕਾਰਾ, ਹੁਣ ਸਕਾਟਲੈਂਡ 'ਚ ਭਾਰਤੀ ਡਿਪਲੋਮੈਟ ਨੂੰ ਗੁਰੂਘਰ ਜਾਣ ਤੋਂ ਰੋਕਿਆ
- Local Body Elections in Punjab: ਪੰਚਾਇਤਾਂ ਤੋਂ ਬਾਅਦ ਹੁਣ ਕੌਂਸਲਰਾਂ ਦੀ ਤਾਕਤ ਖੁੱਸਣ 'ਤੇ ਘਿਰੀ ਸੂਬਾ ਸਰਕਾਰ ! ਭਖੀ ਸਿਆਸਤ
ਕੁੜੀਆਂ ਦੇ ਸਕੂਲ ਸਾਹਮਣੇ ਹੁੱਲੜਬਾਜ਼ੀ:ਇੱਥੇ ਦੱਸਣਯੋਗ ਹੈ ਕੀ ਪੰਜਾਬ ਵਿੱਚ ਨੌਜਵਾਨ ਆਪਣੇ ਮੋਟਰਸਾਈਕਲ ਅਤੇ ਆਪਣੀਆਂ ਕਾਰਾਂ ਨੂੰ ਮੋਡੀਫਾਈ ਕਰਕੇ ਜਦੋਂ ਵੀ ਨਿਕਲਦੇ ਹਨ ਅਤੇ ਉਹਨਾਂ ਵੱਲੋਂ ਹੁੱਲੜਬਾਜੀ ਕੀਤੀ ਜਾਂਦੀ ਹੈ ਅਤੇ ਇਸੇ ਹੁੱਲੜਬਾਜ਼ੀ ਦਾ ਨਤੀਜੇ ਦੇ ਤਹਿਤ ਅੰਮ੍ਰਿਤਸਰ ਅਜਨਾਲਾ ਦੇ ਇੱਕ ਕੁੜੀਆਂ ਦੇ ਸਕੂਲ ਦੇ ਸਾਹਮਣੇ ਨੌਜਵਾਨਾਂ ਵੱਲੋਂ ਹਾਰਨ ਵਜਾਏ ਜਾਂਦੇ ਸਨ। ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ, ਇਹਨਾਂ ਨੌਜਵਾਨਾਂ ਦੇ ਚਲਾਨ ਕੀਤੇ ਗਏ ਹਨ। ਅਤੇ ਹੁਣ ਭਵਿੱਖ ਵਿੱਚ ਵੇਖਣਾ ਹੋਵੇਗਾ ਕਿ ਜੇਕਰ ਇਹ ਦੁਬਾਰਾ ਮੋਟਰਸਾਈਕਲ ਉੱਤੇ ਹਾਰਨ ਲਗਾ ਕੇ ਕੁੜੀਆਂ ਦੇ ਸਕੂਲ ਦੇ ਸਾਹਮਣੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਨਗੇ ਤਾਂ ਪੁਲਿਸ ਇਹਨਾਂ ਖ਼ਿਲਾਫ਼ ਹੋਰ ਕੀ ਵੱਡੇ ਐਕਸ਼ਨ ਉਲੀਕ ਸਕਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।