ਅਜਨਾਲਾ: ਪੁਲਿਸ ਜੰਮੂ ਦੇ ਪਰਿਵਾਰ ਲਈ ਮਦਦਗਾਰ ਸਾਬਿਤ ਹੋਈ ਹੈ। ਦੱਸ ਦਈਏ ਕਿ ਕਰੀਬ 19 ਦਿਨਾਂ ਤੋਂ ਘਰਦਿਆਂ ਨਾਲ ਲੜਾਈ ਕਰ ਇੱਕ 12 ਸਾਲ ਦੀ ਮਾਮੂਮ ਬੱਚੀ ਕਿਸੇ ਢੰਗ ਨਾਲ ਅਜਨਾਲਾ ਪਹੁੰਚ ਗਈ ਸੀ, ਜਿਸ ਮਗਰੋਂ ਪੁਲਿਸ ਨੇ ਉਸ ਲੜਕੀ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕੀਤਾ ਹੈ।
ਅਜਨਾਲਾ ਪੁਲਿਸ ਨੇ ਲਾਪਤਾ ਬੱਚੀ ਕੀਤੀ ਮਾਪਿਆਂ ਹਵਾਲੇ - ਪਰਿਵਾਰ ਲਈ ਮਦਦਗਾਰ
ਕਰੀਬ 19 ਦਿਨਾਂ ਤੋਂ ਘਰਦਿਆਂ ਨਾਲ ਲੜਾਈ ਕਰ ਇੱਕ 12 ਸਾਲ ਦੀ ਮਾਸੂਮ ਬੱਚੀ ਕਿਸੇ ਢੰਗ ਨਾਲ ਅਜਨਾਲਾ ਪਹੁੰਚ ਗਈ ਸੀ, ਜਿਸ ਮਗਰੋਂ ਪੁਲਿਸ ਨੇ ਉਸ ਲੜਕੀ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕੀਤਾ ਹੈ।
ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਪੁਲਿਸ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਬੀਤੀ 5 ਮਾਰਚ ਨੂੰ ਜੰਮੂ ਕਸ਼ਮੀਰ ਤੋਂ ਕਰੀਬ 12 ਸਾਲਾਂ ਦੀ ਲੜਕੀ ਖੁਸ਼ੀ ਪੁੱਤਰੀ ਹੀਰਾ ਚੰਦ ਆਪਣੀ ਘਰਦਿਆਂ ਨਾਲ ਲੜਾਈ ਕਰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚ ਗਈ ਸੀ, ਜਿੱਥੇ ਅਜਨਾਲਾ ਵਿਖੇ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਇੱਕ ਔਰਤ ਉਸ ਨੂੰ ਆਪਣੇ ਨਾਲ ਅਜਨਾਲਾ ਲੈ ਆਈ। ਜਿਸ ਮਗਰੋਂ ਪੀੜਤ ਪਰਿਵਾਰ ਨੇ ਇੱਕ ਲੜਕੀ ਦੀ ਭਾਲ ਲਈ ਸੋਸ਼ਲ ਮੀਡੀਆ ’ਤੇ ਤਸਵੀਰ ਪਾਈ ਤੇ ਇਹ ਤਸਵੀਰ ਭੱਠਾ ਮਾਲਕ ਨੇ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਉਹਨਾਂ ਨੇ ਕਿਹਾ ਕਿ ਜਦੋਂ ਪੁਲਿਸ ਨੇ ਬੱਚੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਘਰ ਬਾਰੇ ਦੱਸਿਆਂ ਤੇ ਇਸ ਦੇ ਨਾਲ ਉਸ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਪਠਾਨਕੋਟ ਵੀ ਰਹਿੰਦੇ ਹੈ, ਜਿਸ ਮਗਰੋਂ ਪੁਲਿਸ ਨੇ ਉਹਨਾਂ ਦੀ ਭਲ ਕਰਕੇ ਬੱਚੀ ਨੂੰ ਮਾਤਾ-ਪਿਤਾ ਨੂੰ ਸੌਂਪ ਦਿੱਤਾ।
ਇਹ ਵੀ ਪੜੋ: ਸ੍ਰੀ ਆਨੰਦਪੁਰ ਸਾਹਿਬ ਵਿਖੇ ਨਗਾਰਿਆ ਦੀ ਚੋਟ 'ਤੇ ਹੋਲੇ ਮਹੱਲੇ ਦਾ ਰਸਮੀ ਆਗਾਜ਼