ਪੰਜਾਬ

punjab

ETV Bharat / state

ਸੜਕ ਹਾਦਸੇ ਵਿਚ ਪੂਰਾ ਪਰਿਵਾਰ ਖ਼ਤਮ, ਪਤੀ-ਪਤਨੀ 'ਤੇ 2 ਬੱਚਿਆਂ ਦੀ ਮੌਤ ! - Ajnala news in punjabi

ਅਜਨਾਲਾ ਨੇੜੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿਚ 4 ਜੀਆਂ ਦੀ ਮੌਤ ਹੋ ਗਈ ਹੈ ਮਾਰੇ ਗਏ ਚਾਰੇ ਲੋਕ ਇਕੋ ਪਰਿਵਾਰ ਦੇ ਹਨ। ਮ੍ਰਿਤਕਾਂ ਵਿਚ 2 ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸ਼ਾਮਲ ਹਨ। 2 children and husband wife died in road accident

2 children and husband wife died in road accident
2 children and husband wife died in road accident

By

Published : Nov 13, 2022, 1:50 PM IST

ਅੰਮ੍ਰਿਤਸਰ: ਅਜਨਾਲਾ ਨੇੜੇ ਦੇਰ ਰਾਤ ਸਰਹੱਦੀ ਪਿੰਡ ਸਾਰੰਗਦੇਵ ਨਜ਼ਦੀਕ ਇਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਗਈ। ਜਿਸ ਟੱਕਰ ਵਿੱਚ ਪਤੀ ਪਤਨੀ 'ਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਦਰਦਨਾਕ ਮੌਤ (2 children and husband wife died in road accident) ਹੋ ਗਈ। ਜਿਸ ਸਬੰਧੀ ਜਾਣਕਾਰੀ ਮਿਲਦੇ ਹੀ ਅਜਨਾਲਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 4 ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਅਜਨਾਲਾ ਭੇਜਿਆ ਗਿਆ ਹੈ।

ਅਣਪਛਾਤੇ ਵਾਹਨ ਨੇ ਮਾਰੀ ਟੱਕਰ:ਇਸ ਸਬੰਧੀ ਮ੍ਰਿਤਕ ਸੁਰਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸੁਰਜੀਤ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਆਪਣੇ ਸਹੁਰੇ ਗਿਆ ਸੀ ਅਤੇ ਰਾਤ ਆਪਣੀ ਪਤਨੀ, 2 ਬੱਚਿਆਂ ਨਾਲ ਮੋਟਰਸਾਈਕਲ 'ਤੇ ਆ ਰਿਹਾ ਸੀ। ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੀਆਂ 2 ਛੋਟੀਆਂ ਕੁੜੀਆਂ ਨੂੰ ਵੀ ਅਨਾਥ ਛੱਡ ਗਿਆ ਹੈ।

ਸੜਕ ਹਾਦਸੇ ਵਿਚ ਪੂਰਾ ਪਰਿਵਾਰ ਖ਼ਤਮ

ਪੁਲਿਸ ਵੱਲੋ ਜਾਂਚ ਸ਼ੁਰੂ: ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਮੁਖੀ ਸਪਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਅਣਪਛਾਤੇ ਵਾਹਨ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਜਾਇਜ਼ ਰੇਤ ਦੀ ਮਾਈਨਿੰਗ ਦੇ ਸਵਾਲ ਉਤੇ ਉਨ੍ਹਾ ਕਿਹਾ ਕਿ ਉਹ ਜਾਂਚ ਕਰਨਗੇ।

ਇਹ ਵੀ ਪੜ੍ਹੋ:-ਜੇਲ੍ਹ ਅੰਦਰ ਕ੍ਰਿਕੇਟ ਦੀਆਂ ਗੇਂਦਾਂ ਰਾਹੀਂ ਸੁੱਟਿਆ ਨਸ਼ੀਲਾ ਪਦਾਰਥ !

ABOUT THE AUTHOR

...view details