ਜੰਡਿਆਲਾ/ ਅੰਮ੍ਰਿਤਸਰ:ਜਹਾਜ਼ ਵਿੱਚ ਬੈਠ ਕੇ ਖਾਣਾ ਖਾਣ ਦਾ ਸੁਪਨਾ ਪੂਰਾ ਕਰਨ ਲਈ ਘੱਟੋ ਘੱਟ ਹਜ਼ਾਰਾਂ ਰੁਪਏ ਦੀ ਰਾਸ਼ੀ ਖ਼ਰਚਣੀ ਪੈਂਦੀ ਹੈ, ਪਰ ਇੱਕ ਕਿਸਾਨ ਤੇ ਵਪਾਰੀ ਨੇ ਕਰੋੜਾਂ ਰੁਪਏ ਖ਼ਰਚ ਕੇ, ਲੋਕਾਂ ਦਾ ਇਹ ਸੁਪਨਾ ਕਰਨ ਲਈ ਇਕ ਜਹਾਜ਼ ਖੜ੍ਹਾ ਕੀਤਾ ਹੈ। ਅੰਮ੍ਰਿਤਸਰ ਦੇ ਮਾਨਾਂਵਾਲਾ ਵਿੱਚ ਹਵਾਈ ਜਹਾਜ਼ ਖੜ੍ਹਾ ਵੇਖਣ ਨੂੰ ਮਿਲ ਰਿਹਾ ਹੈ।
ਜਦੋਂ ਇਸ ਸਬੰਧੀ ਉਸ ਇਸ ਪ੍ਰਾਜੈਕਟ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਲੋਕ ਜਹਾਜ਼ ਵਿੱਚ ਬੈਠਣ ਦੇ ਸੁਪਨੇ ਦੇਖਦੇ ਹਨ, ਪਰ ਉਸ ਨੂੰ ਸਾਰੇ ਹੀ ਪੂਰਾ ਨਹੀਂ ਕਰ ਪਾਉਂਦੇ। ਇਸ ਲਈ ਹਵਾਈ ਜਹਾਜ਼ ਵਿੱਚ ਬੈਠ ਕੇ ਖਾਣਾ ਖਾਣ ਦਾ ਨਜ਼ਾਰਾ ਹੁਣ ਧਰਤੀ ਉੱਤੇ ਹੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਏਗਾ।
ਜਹਾਜ਼ ਨੁਮਾ ਰੈਸਟੋਰੈਂਟ ਬਣ ਰਿਹਾ ਖਿੱਚ ਦਾ ਕੇਂਦਰ: ਗੁਰਜੋਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਕ ਯੂਨੀਕ ਪ੍ਰੋਜੈਕਟ ਲੈ ਕੇ ਆਏ ਹਨ ਅਤੇ ਉਮੀਦ ਹੈ ਕਿ ਲੋਕਾਂ ਨੂੰ ਇਹ ਕਾਫੀ ਪਸੰਦ ਆਵੇਗਾ। ਕਿਉਂਕਿ, ਭਾਰਤ ਵਿੱਚ ਤਕਰੀਬਨ 85 ਪ੍ਰਤੀਸ਼ਤ ਲੋਕਾਂ ਦਾ ਸੁਪਨਾ ਹੁੰਦਾ ਹੈ, ਜਹਾਜ਼ ਦੇਖਣਾ ਹੈ। ਇਸ ਲਈ ਅਸੀਂ ਲੋਕਾਂ ਦਾ ਇਹ ਸੁਪਨਾ ਪੂਰਾ ਕਰਨ ਜਾ ਰਹੈ ਹਾਂ। ਲੋਕ ਆਉਣ ਤੇ ਇਸ ਨੂੰ ਮਹਿਸੂਸ ਕਰਨ ਕਿਉਂਕਿ ਇਹ ਉਰੀਜਨਲ ਜਹਾਜ਼ ਹੈ ਤੇ ਇਸ ਜਹਾਜ਼ ਨੁਮਾ ਰੈਸਟੋਰੈਂਟ ਵਿਚ ਕਰੀਬ 90 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਜਿਸ ਵਿੱਚ ਬੈਠ ਕੇ ਲੋਕ ਖਾਣੇ ਦਾ ਅਨੰਦ ਲੈ ਸਕਣਗੇ।
ਇਹ ਵੀ ਪੜ੍ਹੋ:ਇਸ ਰੈਸਟੋਰੈਂਟ 'ਚ ਆਉਣ ਨਾਲ ਤਾਜ਼ਾ ਹੋ ਜਾਂਦੀਆਂ ਬਚਪਨ ਦੀਆਂ ਯਾਦਾਂ, ਜਾਣੋ ਕਾਰਨ