ਪੰਜਾਬ

punjab

ETV Bharat / state

ਅੰਮ੍ਰਿਤਸਰ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਤੇ ਰੋਮ ਦੀਆਂ ਉਡਾਣਾਂ ਨੂੰ ਬੰਦ ਕੀਤੇ ਜਾਣ ਦਾ ਖਦਸ਼ਾ - ਲੋਕਾਂ ਨੇ ਕੀਤਾ ਹੰਗਾਮਾ

ਏਅਰ ਇੰਡੀਆ (Air India) ਨੇ ਅੰਮ੍ਰਿਤਸਰ ਹਵਾਈ ਅੱਡੇ (Amritsar Airport) ਤੋਂ 2 ਮੁੱਖ ਉਡਾਣਾਂ ਦੀ ਬੁਕਿੰਗ ਰੱਦ ਕਰ ਦਿੱਤੀ ਹੈ। ਹਜੂਰ ਸਾਹਿਬ ਨਾਂਦੇੜ (Hazur Sahib Nanded) ਅਤੇ ਰੋਮ ਦੀਆਂ ਉਡਾਣਾਂ (Flights to Rome) ਨੂੰ ਬੰਦ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਰੱਦ
ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਰੱਦ

By

Published : Oct 25, 2021, 12:37 PM IST

Updated : Oct 25, 2021, 2:15 PM IST

ਅੰਮ੍ਰਿਤਸਰ: ਏਅਰ ਇੰਡੀਆ (Air India) ਅੰਮ੍ਰਿਤਸਰ ਹਵਾਈ ਅੱਡੇ (Amritsar Airport) ਤੋਂ 2 ਮੁੱਖ ਉਡਾਣਾਂ ਰੋਮ ਤੇ ਹਜੂਰ ਸਾਹਿਬ ਨਾਂਦੇੜ ਦੀ ਫਲਾਇਟ ਬੁਕਿੰਗ ਰੱਦ ਕਰ ਦੀ ਤਿਆਰੀ ਵਿੱਚ ਜਾਪਦੀ ਹੈ। ਇੰਨਾ ਹੀ ਨਹੀਂ ਅੰਮ੍ਰਿਤਸਰ ਤੋਂ ਹਜੂਰ ਸਾਹਿਬ ਨਾਂਦੇੜ(Hazur Sahib Nanded) ਤੇ ਰੋਮ (Rome) ਦੀ ਬੁਕਿੰਗ ਵੀ 1 ਨਵੰਬਰ ਤੋਂ ਏਅਰ ਇੰਡਿਆ (Air India) ਦੀ ਵੈਬਸਾਈਟ ਉੱਤੇ ਉਪਲੱਬਧ ਹੀ ਨਹੀਂ ਹੈ।

ਦੱਸ ਦਈਏ ਕਿ ਇੱਕ ਪ੍ਰੈਸ ਨੋਟ ਨੂੰ ਜਾਰੀ ਕਰਦਿਆ ਅੰਮ੍ਰਿਤਸਰ ਇਨੀਸ਼ਿਏਟਿਵ (Amritsar Initiative) ਦੇ ਗਲੋਬਲ ਕਨਵੀਨਰ (Global Convener) ਸਮੀਪ ਸਿੰਘ ਗੁਮਟਾਲਾ (Samip Singh Gumtala) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਤੇ ਬੀਬੀ ਜੰਗੀਰ ਕੋਰ ਨੂੰ ਧਿਆਨ ਦਿਵਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਇਸ ਮਸਲੇ ਨੂੰ ਨਰਿੰਦਰ ਮੋਦੀ (Narendra Modi) 'ਤੇ ਸ਼ਹਿਰੀ ਮੰਤਰੀ ਜਯੋਤੀਰਾ ਦਿੱਤਿਆ ਸਿੰਧੀਆਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਤੇ ਰੋਮ ਦੀਆਂ ਉਡਾਣਾਂ ਨੂੰ ਬੰਦ ਕੀਤੇ ਜਾਣ ਦਾ ਖਦਸ਼ਾ

ਅੰਮ੍ਰਿਤਸਰ ਇਨੀਸ਼ਿਏਟਿਵ (Amritsar Initiative) ਦੇ ਗਲੋਬਲ ਕਨਵੀਨਰ (Global Convener) ਸਮੀਪ ਸਿੰਘ ਗੁਮਟਾਲਾ (Samip Singh Gumtala) ਸਰਦ ਰੁੱਤ ਦੀ ਸਮਾਂ ਸਾਰਨੀ ਵਿੱਚ ਇਹਨਾਂ ਉਡਾਨਾਂ ਦੀ ਬੁਕਿੰਗ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਭਾਰਤ ਸਰਕਾਰ ਵੱਲੋਂ ਏਅਰ ਇੰਡੀਆਂ ਨੂੰ ਟਾਟਾ ਸੰਨਡਜ਼ ਲਿਮੀਟਿਡ ਦੇ ਹਵਾਲੇ ਕਰਨ ਤੋਂ ਪਹਿਲਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਸਿੱਧੀ ਉਡਾਣ ਏਅਰ ਲਾਇਨ ਦੇ ਬੁਕਿੰਗ ਪੋਰਟਲ 'ਤੇ ਉਪਲੱਬਧ ਹੀ ਨਹੀ ਹੈ।

ਦੱਸ ਦਈਏ ਕਿ ਇਹ ਉਡਾਣ ਤਕਰੀਬਨ 3 ਸਾਲ ਤੋਂ ਵੱਧ ਸਮੇਂ ਤੋਂ ਅੰਮ੍ਰਿਤਸਰ (Amritsar Airport) ਨਾਂਦੇੜ ਸਾਹਿਬ (Hazur Sahib Nanded) ਲਈ ਚੱਲ ਰਹੀ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀ ਤੇ ਪੰਜਾਬ ਦੇ ਨਾਲ-ਨਾਲ ਹੋਰ ਗੁਆਂਢੀ ਰਾਜਾਂ ਵਿੱਚੋਂ ਵੀ ਯਾਤਰੀ ਨਾਂਦੇੜ ਸਾਹਿਬ ਦਰਸ਼ਨਾਂ ਲਈ ਉਡਾਣ ਰਾਹੀ ਜਾਂਦੇ ਸਨ। ਇਹ ਰਸਤਾ ਤਕਰੀਬ ਡਾਈ ਘੰਟੇ ਦੇ ਸਮੇਂ ਵਿੱਚ ਤਹਿ ਹੋ ਜਾਂਦਾ ਸੀ। ਇਹ ਸਿੱਧੀ ਉਡਾਣ ਸਿੱਖ ਸੰਗਤਾਂ ਦੀ ਮੰਗ ਨੂੰ ਲੈ ਕੇ ਸੁਰੂ ਕੀਤੀ ਗਈ ਸੀ, ਜੋ ਕਿ 6.50 ਸਵੇਰੇ ਅੰਮ੍ਰਿਤਸਰ (Amritsar Airport) ਤੋਂ ਨਾਂਦੇੜ ਸਾਹਿਬ (Hazur Sahib Nanded) ਲਈ ਰਵਾਨਾ ਹੁੰਦੀ ਸੀ।

ਇਹ ਵੀ ਪੜ੍ਹੋ:- BSF ਦਾ ਖੇਤਰ ਵਧਣ ਨਾਲ ਪੰਜਾਬ ‘ਚ ਵਧੇਗੀ ਧੱਕੇਸ਼ਾਹੀ: ਨਵਜੋਤ ਸਿੱਧੂ

Last Updated : Oct 25, 2021, 2:15 PM IST

ABOUT THE AUTHOR

...view details