ਪੰਜਾਬ

punjab

ETV Bharat / state

Air hostess molested: ਇੰਡੀਗੋ ਦੀ ਫਲਾਈਟ 'ਚ ਏਅਰਹੋਸਟੈੱਸ ਨਾਲ ਛੇੜਛਾੜ, ਯਾਤਰੀ ਗ੍ਰਿਫ਼ਤਾਰ

ਦੁਬਈ ਤੋਂ ਇੰਡੀਗੋ ਦੀ ਫਲਾਈਟ ਵਿੱਚ ਇਕ ਪੰਜਾਬੀ ਵੱਲੋਂ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਗਈ। ਇਸ ਦੌਰਾਨ ਜਿਵੇਂ ਹੀ ਫਲਾਈਟ ਲੈਂਡ ਹੋਈ ਤਾਂ ਅਸਿਸਟੈਂਟ ਸਕਿਓਰਿਟੀ ਮੈਨੇਜਰ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਉਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

Air hostess molested on Dubai flight, passenger arrested
ਇੰਡੀਗੋ ਦੀ ਫਲਾਈਟ 'ਚ ਏਅਰਹੋਸਟੈੱਸ ਨਾਲ ਛੇੜਛਾੜ, ਯਾਤਰੀ ਗ੍ਰਿਫ਼ਤਾਰ

By

Published : May 15, 2023, 8:47 AM IST

Updated : May 15, 2023, 3:03 PM IST

ਚੰਡੀਗੜ੍ਹ ਡੈਸਕ : ਦੁਬਈ ਫਲਾਈਟ ਵਿੱਚ ਇਕ ਸ਼ਰਾਬੀ ਹੋਏ ਯਾਤਰੀ ਵੱਲੋਂ ਰੌਲਾ ਪਾਇਆ ਗਿਆ। ਇਸ ਦੌਰਾਨ ਜਦੋਂ ਏਅਰਹੋਸਟੈਸ ਵੱਲੋਂ ਉਕਤ ਯਾਤਰੀ ਨੂੰ ਉਸ ਦੀ ਪਰੇਸ਼ਾਨੀ ਪੁੱਛੀ ਗਈ ਤਾਂ ਉਸ ਯਾਤਰੀ ਨੇ ਏਅਰਹੋਸਟੈਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸ਼ਾਰਜਾਹ ਤੋਂ ਇੰਡੀਗੋ ਦੀ ਫਲਾਈਟ ਜਿਵੇਂ ਹੀ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀ ਤਾਂ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਯਾਤਰੀ ਦੀ ਪਛਾਣ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਥਾਣਾ ਰਾਜਾਸਾਂਸੀ ਨੇ ਵੀ ਸਕਿਉਰਿਟੀ ਮੈਨੇਜਰ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਹੈ।

ਫਲਾਈਟ ਦੌਰਾਨ ਸ਼ਰਾਬ ਜ਼ਿਆਦਾ ਪੀਣ ਕਾਰਨ ਮੁਲਜ਼ਮ ਨੇ ਗੁਆਇਆ ਆਪਾ :ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੀਗੋ ਦੀ ਫਲਾਈਟ ਨੰਬਰ 6 ਈ 1428 ਵਿੱਚ ਵਾਪਰੀ ਜੋ ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚੀ ਸੀ। ਦੁਬਈ ਤੋਂ ਇਸ ਫਲਾਈਟ ਵਿੱਚ ਰਜਿੰਦਰ ਸਿੰਘ ਵੀ ਬੈਠਾ ਸੀ। ਉਸ ਨੇ ਫਲਾਈਟ 'ਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜ਼ਿਆਦਾ ਸੇਵਨ ਕਰਨ ਕਾਰਨ ਰਜਿੰਦਰ ਸਿੰਘ ਆਪਣਾ ਆਪਾ ਗੁਆ ਬੈਠਾ। ਇੰਡੀਗੋ ਏਅਰਲਾਈਨਜ਼ ਦੇ ਅਸਿਸਟੈਂਟ ਸਕਿਓਰਿਟੀ ਮੈਨੇਜਰ ਅਜੈ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਫਲਾਈਟ ਦੌਰਾਨ ਮੁਲਜ਼ਮਾਂ ਨੇ ਸ਼ਰਾਬ ਪੀ ਕੇ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਉੱਚੀ ਆਵਾਜ਼ ਵਿੱਚ ਰੌਲਾ ਵੀ ਪਾਇਆ।

  1. ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਬਾਹਰ ਪ੍ਰਦਰਸ਼ਨ, ਮੁਆਵਜ਼ੇ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
  2. ਜਲੰਧਰ ਅਸੀਂ ਪੁੱਤਰ ਦੇ ਕਤਲ ਦਾ ਇਨਸਾਫ ਲੈਣ ਗਏ ਸੀ, ਕਿਸੇ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਲਈ ਨਹੀਂ... ਮੂਸਾ ਪਿੰਡ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ
  3. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ

ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜਿਆ :ਪੁਲਿਸ ਨੇ ਸਹਾਇਕ ਸੁਰੱਖਿਆ ਮੈਨੇਜਰ ਅਜੈ ਕੁਮਾਰ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਅਤੇ 509 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਦੱਸ ਦਈਏ ਕਿ ਉਕਤ ਯਾਤਰੀ ਜਿਸ ਦਾ ਨਾਂ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਸ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਗਈ ਤੇ ਜਦੋਂ ਹੀ ਫਲਾਈਟ ਲੈਂਡ ਹੋਈ ਤਾਂ ਇੰਡੀਗੋ ਏਅਰਲਾਈਨਜ਼ ਦੇ ਅਸਿਸਟੈਂਟ ਸਕਿਓਰਿਟੀ ਮੈਨੇਜਰ ਅਜੈ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਫਲਾਈਟ ਦੌਰਾਨ ਮੁਲਜ਼ਮਾਂ ਨੇ ਸ਼ਰਾਬ ਪੀ ਕੇ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਉੱਚੀ ਆਵਾਜ਼ ਵਿੱਚ ਰੌਲਾ ਵੀ ਪਾਇਆ।

Last Updated : May 15, 2023, 3:03 PM IST

ABOUT THE AUTHOR

...view details