ਅੰਮ੍ਰਿਤਸਰ: ਰਾਜਸਥਾਨ ਦੇ ਪਿੰਡ ਬਾਡਮੇਰ ਦਾ ਰਹਿਣਾ ਵਾਲਾ ਮਹਿੰਦਰ ਸਿੰਘ ਵਿਆਹ ਕਰਵਾ ਕੇ ਦੋ ਸਾਲ ਬਾਅਦ ਆਪਣੀ ਪਤਨੀ ਨੂੰ ਮਿਲ ਸਕਿਆ। ਦਰਅਸਲ ਮਹਿੰਦਰ ਸਿੰਘ ਦਾ ਵਿਆਹ ਪਾਕਿਸਤਾਨ ਦੇ ਜ਼ਿਲ੍ਹਾ ਅਮਰਕੋਟ ਦੀ ਲੜਕੀ ਨਾਲ ਦੋ ਸਾਲ ਪਹਿਲਾ ਸਾਲ 2019 'ਚ ਹੋਇਆ ਸੀ। ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਤੋਂ ਬਾਅਦ ਮਹਿੰਦਰ ਆਪਣੇ ਪਰਿਵਾਰ ਸਮੇਤ ਵਾਪਸ ਆ ਗਿਆ ਪਰ ਉਸਦੀ ਪਤਨੀ ਨੂੰ ਵੀਜਾ ਨਾ ਮਿਲ ਪਾਇਆ।
ਪੂਰੇ ਦੋ ਸਾਲ ਦੇ ਕਰੀਬ ਸਮਾਂ ਬੀਤਣ ਤੋਂ ਬਾਅਦ ਰਾਜਸਥਾਨ ਦੇ ਕੈਬਿਨੇਟ ਮੰਤਰੀ ਕੈਲਾਸ਼ ਚੌਧਰੀ ਦੀ ਹਿਮਤ ਦਾ ਸਦਕਾ ਅੱਜ ਉਨ੍ਹਾਂ ਦੀਆਂ ਲਾੜੀਆਂ ਪਹਿਲੀ ਵਾਰ ਭਾਰਤ ਪੁੱਜੀਆਂ।
ਮਹਿੰਦਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਾਹਗਾ ਸਰਹੱਦ 'ਤੇ ਆਪਣੀ ਪਤਨੀ ਨੂੰ ਲੈਣ ਪਹੁੰਚਿਆ, ਜਿਸ ਮੌਕੇ ਉਸ ਦਾ ਕਹਿਣਾ ਕਿ ਦੋਵੇਂ ਦੇਸ਼ਾਂ 'ਚ ਹੋਏ ਆਪਸੀ ਟਕਰਾਅ ਕਾਰਨ ਉਸਦੀ ਪਤਨੀ ਨੂੰ ਵੀਜਾ ਦੀ ਸਮੱਸਿਆ ਆਈ। ਉਸਦਾ ਕਹਿਣਾ ਕਿ ਪਹਿਲਾਂ ਸਰਜੀਕਲ ਸਟ੍ਰਾਈਕ ਅਤੇ ਫਿਰ ਕੋਰੋਨਾ ਕਾਰਨ ਉਸ ਨੂੰ ਦੋ ਸਾਲ ਆਪਣੀ ਪਤਨੀ ਤੋਂ ਦੂਰ ਰਹਿਣਾ ਪਿਆ ਅਤੇ ਹੁਣ ਦੋ ਸਾਲ ਦੇ ਵਕਫ਼ੇ ਤੋਂ ਬਾਅਦ ਉਸਦੀ ਪਤਨੀ ਨੂੰ ਭਾਰਤ ਦਾ ਵੀਜਾ ਮਿਲਿਆ ਹੈ, ਜਿਸ ਕਾਰਨ ਉਹ ਪਰਿਵਾਰ ਸਮੇਤ ਉਸ ਨੂੰ ਲੈਣ ਲਈ ਰਾਜਸਥਾਨ ਤੋਂ ਅੰਮ੍ਰਿਤਸਰ ਵਾਹਗਾ ਸਰਹੱਦ ਪਹੁੰਚਿਆ ਹੈ। ਨਾਲ ਹੀ ਉਸਦਾ ਕਹਿਣਾ ਉਸ ਨੂੰ ਖੁਸ਼ੀ ਹੈ ਕਿ ਦੋ ਸਾਲ ਬਾਅਦ ਆਪਣੀ ਪਤਨੀ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਦਾ ਪੂਤਲਾ ਫੂਕ ਕੇ ਮਨਾਇਆ ਮਹਿਲਾ ਦਿਵਸ