ਅੰਮ੍ਰਿਤਸਰ :ਬੀਤੇ ਦਿਨਾਂ ਤੋਂ ਬਿਆਸ ਦਰਿਆ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ, ਜਿਸ ਕਾਰਨ ਸਥਾਨਕ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹ ਦਾ ਡਰ ਅਤੇ ਚਿੰਤਾ ਦਾ ਮਾਹੌਲ ਹੈ। ਅੱਜ ਦੇ ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਕੱਲ੍ਹ ਤੋਂ ਪੈ ਰਹੇ ਮੀਂਹ ਤੋਂ ਬਾਅਦ ਹੁਣ ਮੁੜ ਤੋਂ ਬਿਆਸ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਥੇ ਦੱਸ ਦਈਏ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਜੇਕਰ ਇਕ ਦਿਨ ਲਈ ਕੁਝ ਕਿਊਸਿਕ ਘਟਦਾ ਹੈ ਤਾਂ ਅਗਲੇ ਦਿਨ ਉਸ ਵਿੱਚ ਮੁੜ ਤੋਂ ਵਾਧਾ ਦਰਜ ਕੀਤਾ ਜਾਂਦਾ ਹੈ।
ਬਿਆਸ ਦਰਿਆ ਵਿੱਚ ਮਾਪਿਆ 78 ਹਜ਼ਾਰ 500 ਕਿਊਸਿਕ ਪਾਣੀ :ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਲਹਾਲ ਪਾਣੀ ਦਾ ਪੱਧਰ ਵਧਿਆ ਹੈ ਅਤੇ ਇਸ ਵਿੱਚ ਕੱਲ੍ਹ ਦੇ ਜਲ ਪੱਧਰ ਨਾਲੋਂ ਇਕ ਵਾਰ ਫਿਰ ਵਾਧਾ ਵਿੱਚ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 739.50 ਦੀ ਗੇਜ਼ ਦੇ ਨਾਲ 78 ਹਜ਼ਾਰ 500 ਕਿਊਸਿਕ ਮਾਪਿਆ ਗਿਆ ਹੈ। ਇਸ ਦੇ ਨਾਲ ਹੀ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਕਰੀਬ ਇਕ ਹਫਤੇ ਦਰਮਿਆਨ ਇਕ ਵਾਰ ਸਿਖਰ ਉਤੇ ਪੁੱਜਦਿਆਂ 83 ਹਜ਼ਾਰ ਕਿਊਸਿਕ ਤੱਕ ਆਂਕਿਆ ਜਾ ਚੁੱਕਾ ਹੈ। ਹਾਲਾਂਕਿ ਇਸ ਦੌਰਾਨ ਪਾਣੀ ਦਾ ਪੱਧਰ ਅਕਸਰ 71 ਹਜ਼ਾਰ ਅਤੇ 80 ਹਜ਼ਾਰ ਦੇ ਵਿੱਚ-ਵਿੱਚ ਆਂਕਿਆ ਜਾ ਰਿਹਾ ਹੈ।
- ਸਰਕਾਰੀ ਸਕੂਲਾਂ 'ਚ ਪ੍ਰੀ-ਨਰਸਰੀ ਜਮਾਤ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਫਿਰ ਨਿਆਣਿਆਂ ਦੀਆਂ ਥਾਲੀਆਂ ਤੱਕ ਕਿਉਂ ਨਹੀਂ ਪਹੁੰਚਿਆ ਭੋਜਨ?, ਪੜ੍ਹੋ ਵਜ੍ਹਾ...
- ਸਟੂਡੈਂਟ ਆਗੂ ਤੇਜ਼ਵੀਰ ਸਿੰਘ ਅਦਾਲਤ 'ਚ ਪੇਸ਼, ਹੈਰੋਇਨ ਬਰਾਮਦਗੀ ਮਾਮਲੇ 'ਚ ਮਿਲਿਆ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ
- Women Committed Suicide: ਘਰੇਲੂ ਕਲੇਸ਼ ਦੇ ਚੱਲਦਿਆਂ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਵੱਲੋਂ ਕਾਰਵਾਈ ਦੀ ਮੰਗ