ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ (Incidents of robbery and murder) ਨੇ ਹੁਣ ਪੰਜਾਬ ਦੇ ਲੋਕਾਂ ਨੂੰ ਸੜਕਾਂ ਉੱਤੇ ਆਕੇ ਲਈ ਮਜਬੂਰ ਕਰ ਦਿੱਤਾ ਹੈ। ਜੰਡਿਆਲਾ ਗੁਰੂ ਵਿੱਚ ਵੀ ਲੋਕ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ (Protest against the Punjab government) ਕਰਦੇ ਦਿਖਾਈ ਦੇ ਰਹੇ ਹਨ। ਦਰਅਸਲ ਪਿਛਲੇ ਦਿਨੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਦੇਰ ਸ਼ਾਮ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਅੰਮ੍ਰਿਤ ਪਾਲ ਸਿੰਘ ਉਰਫ ਸਾਜਨ ਨਾਮ ਦੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ ਸੀ ਜਦਕਿ ਇਸ ਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜਖਮੀ ਦੱਸਿਆ ਜਾ ਰਿਹਾ ਸੀ।
Murder in Amritsar: ਨੌਜਵਾਨ ਦੇ ਕਤਲ ਮਗਰੋਂ ਪਰਿਵਾਰ ਨੇ ਲਾਸ਼ ਰੋਡ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਿਸ ਉੱਤੇ ਲਾਪਰਵਾਹੀ ਦੇ ਇਲਜ਼ਾਮ, ਐੱਸਪੀ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ - Jandiala Guru Police
ਜੰਡਿਆਲਾ ਗੁਰੂ ਵਿੱਚ ਬੀਤੇ ਦਿਨ੍ਹੀਂ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੋਸਟਮਾਰਟਮ ਮਗਰੋਂ ਜਦੋਂ ਵਾਰਸਾਂ ਨੂੰ ਲਾਸ਼ ਮਿਲੀ ਤਾਂ ਉਨ੍ਹਾਂ ਨੇ ਕਾਨੂੰਨ ਵਿਵਸਥਾ ਦਾ ਵਿਰੋਧ (Opposition to law and order) ਕਰਦਿਆਂ ਰੋਡ ਜਾਮ ਕਰ ਦਿੱਤਾ ਅਤੇ ਮ੍ਰਿਤਕ ਦੇਹ ਨੂੰ ਵੀ ਰੋਡ ਉੱਤੇ ਰੱਖ ਪ੍ਰਦਰਸ਼ਨ ਕੀਤਾ।
Published : Oct 30, 2023, 10:32 PM IST
ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ: ਅੱਜ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਦਾ ਪੋਸਟਮਾਰਟਮ (Murder of Amritpal Singh alias Sajan) ਹੋਣ ਤੋਂ ਬਾਅਦ ਜਦੋਂ ਪਰਿਵਾਰ ਨੂੰ ਉਸ ਦੀ ਲਾਸ਼ ਦਿੱਤੀ ਗਈ ਤਾਂ ਪਰਿਵਾਰ ਨੇ ਲਾਸ਼ ਨੂੰ ਨੈਸ਼ਨਲ ਹਾਈਵੇ ਉੱਤੇ ਰੱਖ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤਰ ਦੇ ਕਾਤਿਲ ਗ੍ਰਫਤਾਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਦੇ ਪੁਲਿਸ ਮੁਖੀ ਵੱਲੋਂ ਜੇਕਰ ਸਹੀ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਸ਼ਾਇਦ ਉਹਨਾਂ ਦਾ ਪੁੱਤਰ ਸਹੀ ਸਲਾਮਤ ਉਹਨਾਂ ਦੇ ਕੋਲ ਹੁੰਦਾ।
- Ban on tractor stunts in punjab: ਪੰਜਾਬ ਸਰਕਾਰ ਨੇ ਟਰੈਕਟਰ ਸਟੰਟਾਂ ਉੱਤੇ ਲਾਈ ਪੂਰਨ ਪਾਬੰਦੀ, ਗੁਰਦਾਸਪੁਰ 'ਚ ਟਰੈਕਟਰ ਸਟੰਟ ਦੌਰਾਨ ਹੋਈ ਸੀ ਨੌਜਵਾਨ ਦੀ ਮੌਤ
- Controversy for post of DGP: ਪੰਜਾਬ 'ਚ ਡੀਜੀਪੀ ਦੀ ਪੋਸਟ ਲਈ ਲੜਾਈ, ਵੀਕੇ ਭਾਵਰਾ ਨੇ ਠੋਕਿਆ ਆਪਣਾ ਦਾਅਵਾ, ਕੈਟ 'ਚ ਮਾਮਲੇ ਦੀ ਸੁਣਵਾਈ 6 ਨਵੰਬਰ ਤੱਕ ਟਲੀ
- Hearing on Sukhpal Khaira case: ਕਾਂਗਰਸੀ ਵਿਧਾਇਕ ਸੁਖਪਾਲ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ, ਸੁਣਵਾਈ 2 ਨਵੰਬਰ ਤੱਕ ਹੋਈ ਮੁਲਤਵੀ
ਐੱਸਐੱਚਓ ਦਾ ਕੀਤਾ ਗਿਆ ਤਬਾਦਲਾ: ਉੱਧਰ ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਹਿਚਾਣ ਵੀ ਕੀਤੀ ਗਈ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਹੋਤਾ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਦੇ ਐੱਸਐੱਚਓ ਵੱਲੋਂ ਕਾਰਵਾਈ ਸਹੀ ਨਹੀਂ ਕੀਤੀ ਗਈ ਤਾਂ ਫਿਲਹਾਲ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਐੱਸਐੱਚਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਸ਼ਾਮ ਤੱਕ ਹੀ ਨਵਾਂ ਐੱਸਐੱਚਓ ਜੰਡਿਆਲਾ ਗੁਰੂ ਥਾਣੇ ਵਿੱਚ ਲਗਾ ਦਿੱਤਾ ਜਾਵੇਗਾ। (Jandiala Guru Police)