ਮਾਨ ਦੇ ਟਵੀਟ ਉੱਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ। ਅੰਮ੍ਰਿਤਸਰ: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਜੀਪੀਸੀ ਦੀ ਮੀਟਿੰਗ ਨੂੰ ਲੈ ਕੇ ਕੀਤੇ ਗਏ ਟਵੀਟ ਦਾ ਤਿੱਖਾ ਜਵਾਬ ਦਿੱਤਾ ਹੈ। ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰੇਕ ਗੱਲ ਉੱਤੇ ਬਿਨ੍ਹਾਂ ਕਾਰਣ ਟਵੀਟ ਨਹੀਂ ਕਰਦੇ ਰਹਿਣਾ ਚਾਹੀਦਾ ਹੈ। ਧਾਮੀ ਨੇ ਕਿਹਾ ਕਿ ਮਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਆਦਤ ਨਹੀਂ ਹੈ ਕਿ ਉਹ ਹਰੇਕ ਗੱਲ ਉੱਤੇ ਨਿੱਜੀ ਦੁਸ਼ਮਣੀ ਕੱਢਣ। ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਆਦਤ ਨਹੀਂ ਹੈ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਰਟੀ ਦਫਤਰ ਗਏ ਸੀ :ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਥੇਦਾਰ ਸੁਲੱਖਣ ਸਿੰਘ ਵੱਲੋਂ ਜਥੇਦਾਰ ਦੇ ਰੂਪ ਵਿੱਚ ਅਹੁਦਾ ਸੰਭਾਲਣ ਮਗਰੋਂ ਆਨੰਦਪੁਰ ਸਾਹਿਬ ਵਿਖੇ ਅਕਾਲੀ ਦਲ ਦੇ ਪਾਰਟੀ ਦਫ਼ਤਰ ਗਏ ਸਨ, ਕਿਉਂਕਿ ਉਹ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ ਪਰ ਇਸ ਗੱਲ ਨੂੰ ਵੀ ਮਾਨ ਨੇ ਟਵੀਟ ਵਿੱਚ ਲਿਖਿਆ ਹੈ। ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਉੱਥੇ ਚਾਹ ਪੀਤੀ ਅਤੇ ਇਸ 'ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ, ਜੋ ਕਿ ਚੰਗੀ ਗੱਲ ਨਹੀਂ ਹੈ।
ਸਾਨੂੰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ :ਇਸ ਤੋਂ ਇਲਾਵਾ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਪੱਤਰ ਲਿਆਂਦਾ ਹੈ। ਧਾਮੀ ਨੇ ਕਿਹਾ ਕਿ ਮਾਨ ਸਾਹਬ ਐਸ.ਜੀ.ਪੀ.ਸੀ ਇਹ ਵਿਚਾਰ ਆਪ ਤਿਆਰ ਕਦੀ ਹੈ। ਸ਼੍ਰੋਮਣੀ ਕਮੇਟੀ ਦੇ 25-25 ਸਾਲ ਪੁਰਾਣੇ ਮੈਂਬਰ ਹਨ। ਧਾਮੀ ਨੇ ਕਿਹਾ ਕਿ ਉਹ ਆਪ ਵਕੀਲ ਹਨ ਤੇ ਸਾਨੂੰ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਹੈਲੀਕਾਪਟਰ ਉੱਤੇ ਜਰੂਰ ਦਿੱਲੀ ਜਾਓ ਸਲਾਹ ਲੈਣ ਲਈ ਧਾਮੀ ਨੇ ਕਿਹਾ ਕਿ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਉੱਤੇ ਕੋਈ ਜਰੂਰਤ ਨਹੀਂ ਹੈ ਟਵੀਟ ਕਰਨ ਦੀ।
ਇਹ ਕੀਤਾ ਸੀ ਮਾਨ ਨੇ ਟਵੀਟ :ਇਹ ਵੀ ਯਾਦ ਰਹੇ ਕਿ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲੰਘੇ ਦਿਨੀਂ ਅਕਾਲੀ ਦਲ ਦੇ ਪਾਰਟੀ ਦਫਤਰ ਗਏ ਸੀ ਤਾਂ ਮਾਨ ਨੇ ਟਵੀਟ ਕੀਤਾ ਸੀ ਕਿ ਪੰਜਾਬੀਓ, ਹੁਣ ਤੁਸੀਂ ਫੈਸਲਾ ਕਰੋ...ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰ ਅਕਾਲੀ ਦਲ ਦੇ ਦਫ਼ਤਰ 'ਚ ਮੀਟਿੰਗ..?? ਇਸਦਾ ਮਤਲੱਬ ਕੀ ਹੈ??? ਜਰੂਰ ਸੋਚਿਓ...ਇਹ ਸੰਗਤਾਂ ਦੇ ਫਤਵੇ ਤੋਂ ਭੱਜ ਨਹੀਂ ਸਕਦੇ...ਇਹ ਫੈਸਲਾ ਮੈਂ ਤੁਹਾਡੇ 'ਤੇ ਛੱਡਦਾ ਹਾਂ...ਇਹਨਾਂ ਦੇ ਚਿਹਰੇ ਬੇਨਕਾਬ ਕਰੋ...