ਅੰਮ੍ਰਿਤਸਰ :ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਸਵਰਨਕਾਰਾਂ ਦੇ ਖਿਲਾਫ਼ ਇੱਕ ਕਾਨੂੰਨ ਬਣਾਇਆ ਗਿਆ ਹੈ। ਇਹ ਕਹਿਣਾ ਹੈ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿੱਚ ਕੰਮ ਕਰਨ ਵਾਲੇ ਸੁਨਿਆਰੇ ਦੀ ਦੁਕਾਨ ਦੇ ਲੋਕਾਂ ਦਾ, ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਹੀ ਸੋਨੇ ਦੇ ਵਪਾਰੀਆਂ ਦੇ ਖ਼ਿਲਾਫ਼ ਨਿਯਮ ਕੱਢੇ ਜਾ ਰਹੇ ਹਨ ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਉਥੇ ਹੀ ਉਨ੍ਹਾਂ ਵੱਲੋਂ ਇੱਕ ਦਿਨ ਲਈ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਨੂੰ ਬੰਦ ਕਰਕੇ ਸੰਕੇਤਕ ਧਰਨਾ ਦਿੱਤਾ ਗਿਆ ਉਥੇ ਹੀ ਗੱਲਬਾਤ ਕਰਦੇ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਪਾਸ ਕੀਤਾ ਗਿਆ ਕਾਨੂੰਨ ਹੈ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ।
ਕਿਸਾਨਾਂ ਤੋਂ ਬਾਅਦ ਸਵਰਨਕਾਰ ਵੀ ਲਾਉਣਗੇ ਦਿੱਲੀ ਬਾਰਡਰ 'ਤੇ ਧਰਨਾ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲੋਂ ਹੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਹਰ ਵਾਰ ਉਨ੍ਹਾਂ ਦੇ ਕੰਮ ਵਿਚ ਕੇਂਦਰ ਸਰਕਾਰ ਅੜਿੱਕਾ ਬਣ ਕੇ ਖੜੀ ਹੋਈ ਹੈ। ਉੱਥੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਵਿੱਚ ਸੋਨੇ ਦਾ ਕੰਮ ਪਿਓਰ ਸੋਨੇ ਦਾ ਕੰਮ ਕਰਨ ਲਈ ਤਿਆਰ ਹਨ ਅਤੇ ਹੌਲ ਮਾਰਕਾ ਦੇ ਤਹਿਤ ਹੀ ਕੰਮ ਕੀਤਾ ਜਾ ਰਿਹਾ ਸੀ, ਲੇਕਿਨ ਹੁਣ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ, ਜਿਸ ਨਾਲ ਛੋਟੇ ਵਪਾਰੀ ਮਰ ਜਾਣਗੇ।
ਇਹ ਵੀ ਪੜ੍ਹੋ:ਵਿਵਾਦ ਤੋਂ ਬਾਅਦ ਸਿੱਧੂ ਵੱਲੋਂ ਸਲਾਹਕਾਰ ਤਲਬ !
ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀਆਂ ਦੁਕਾਨਾਂ ਨੂੰ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਲਿਆਂਦਾ ਗਿਆ ਹੈ, ਉਥੇ ਜੇਕਰ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਰੱਦ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਕਿਸਾਨਾਂ ਦੇ ਨਾਲ ਬੈਠ ਕੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਦੇਣਾ ਪਵੇਗਾ ਅਤੇ ਸਵਰਨਕਾਰ ਸੰਸਥਾ ਵੱਲੋਂ ਭਾਜਪਾ ਦਾ ਪੂਰੇ ਤਰੀਕੇ ਨਾਲ ਬਾਈਕਾਟ ਕੀਤਾ ਜਾਵੇਗਾ ਜੋ ਕਿ ਚੋਣਾਂ ਦੇ ਵਿੱਚ ਭਾਜਪਾ ਲਈ ਕਾਫੀ ਨੁਕਸਾਨਦਾਇਕ ਹੋਵੇਗਾ।