ਅੰਮ੍ਰਿਤਸਰ: ਇੱਥੋਂ ਦੇ ਹੁਕਮ ਸਿੰਘ ਰੋਡ 'ਤੇ ਇੱਕ ਘਰ ਵਿੱਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਘਰ ਦੇ ਸਾਰੇ ਪਰਿਵਾਰਕ ਮੈਂਬਰ 5 ਰਾਤਾਂ ਲਈ ਯੂਪੀ ਘੁੰਮਣ ਗਏ ਸੀ। ਚੋਰਾਂ ਨੇ ਘਰ ਵਿੱਚੋਂ 2 ਲੈਪਟਾਪ, 15 ਹਜ਼ਾਰ ਨਕਦ ਅਤੇ ਗਹਿਣੇ ਚੋਰੀ ਕੀਤੇ ਹਨ।
ਯੂਪੀ ਗਏ ਪਰਿਵਾਰ ਦੇ ਘਰ ਚੋਰੀ - thieves stole from the house
ਅੰਮ੍ਰਿਤਸਰ ਦੇ ਹੁਕਮ ਸਿੰਘ ਰੋਡ 'ਤੇ ਇੱਕ ਘਰ ਵਿੱਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਘਰ ਦੇ ਸਾਰੇ ਪਰਿਵਾਰਕ ਮੈਂਬਰ 5 ਰਾਤਾਂ ਲਈ ਯੂਪੀ ਘੁੰਮਣ ਗਏ ਸੀ। ਚੋਰਾਂ ਨੇ ਘਰ ਵਿੱਚੋਂ 2 ਲੈਪਟਾਪ, 15 ਹਜ਼ਾਰ ਨਕਦ ਅਤੇ ਗਹਿਣੇ ਚੋਰੀ ਕੀਤੇ ਹਨ।

ਪੀੜਤ ਪਰਿਵਾਰ ਦੇ ਮੈਂਬਰ ਨੇ ਕਿਹਾ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਯੂਪੀ ਗਏ ਹੋਏ ਸੀ ਅਤੇ ਉਹ ਅੱਜ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਨ੍ਹਾਂ ਨੇ ਸਵੇਰੇ ਆ ਕੇ ਘਰ ਦਾ ਦਰਵਾਜਾ ਖੋਲਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਉਨ੍ਹਾਂ ਕਿਹਾ ਕਿ ਚੋਰਾਂ ਨੇ ਉਨ੍ਹਾਂ ਦੇ ਘਰ ਵਿੱਚੋਂ 2 ਲੈਪਟਾਪ, 15 ਹਜ਼ਾਰ ਨਕਦ ਅਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਚੋਰਾਂ ਨੇ ਸਮਾਨ ਚੋਰੀ ਕਰਨ ਤੋਂ ਇਲਾਵਾ ਉਨ੍ਹਾਂ ਦੇ ਘਰ ਦੀ ਸਮਾਨ ਦੀ ਭੰਨਤੋੜ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਜਾਂਚ ਕਰ ਰਹੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਗਲੀ ਨੰ. 3 ਕੋਠੀ ਨੰ. 28 ਹੁਕਮ ਸਿੰਘ ਰੋਡ ਦੇ ਵੀਰ ਉਂਕਾਰ ਨਾਥ ਨਾਮ ਦੇ ਵਿਅਕਤੀ ਦਾ ਪਰਿਵਾਰ ਜੋ ਕਿ ਯੂ.ਪੀ ਗਿਆ ਹੋਇਆ ਸੀ ਜਿਸ ਦੇ ਚਲ ਦੇ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 2 ਲੈਪਟਾਪ, 15 ਹਜਾਰ ਰੁਪਏ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ ਜਿਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।