ਅੰਮ੍ਰਿਤਸਰ: ਕੋਰੋਨਾ ਕਾਲ (Corona period) ਦੌਰਾਨ ਦੇਸ਼ ਦੇ ਲਗਭਗ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਕਾਫੀ ਅਸਰ ਪਿਆ। ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਦੇ ਚੱਲਦੇ ਸਰਕਾਰਾਂ ਵੱਲੋਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ। ਕਰੀਬ 2 ਸਾਲ ਤੱਕ ਬੱਚਿਆਂ ਦੀ ਪੜ੍ਹਾਈ ਆਨਲਾਈਨ ਚੱਲਦੀ ਰਹੀ ਹੈ ਪਰ ਹੁਣ ਕੋਰੋਨਾ ਦੇ ਕੇਸ ਘਟਣ ਦੇ ਚੱਲਦੇ ਸਕੂਲ ਮੁੜ ਤੋਂ ਖੁੱਲ੍ਹਣੇ ਸ਼ੁਰੂ ਹੋ ਗਏ ਹਨ।
ਅੰਮ੍ਰਿਤਸਰ ਵਿਖੇ ਇੱਕ ਨਿੱਜੀ ਸਕੂਲ ਵੱਲੋਂ ਛੋਟੇ ਬੱਚਿਆਂ ਨੂੰ ਮੁੜ ਤੋਂ ਪੜ੍ਹਾਈ ਨਾਲ ਜੋੜਨ ਲਈ ਖਾਸ ਤਰ੍ਹਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਕੋਰੋਨਾ ਕਾਲ ਤੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਂਦਾ ਆ ਰਿਹਾ ਸੀ ਪਰ ਹੁਣ ਬੱਚਿਆਂ ਦਾ ਸਕਿੱਲ ਚੈਕ ਕਰਨ ਲਈ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਗਈਆਂ ਹਨ।ਜਿਸਨੂੰ ਲੈਕੇ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ।