ਪੰਜਾਬ

punjab

ETV Bharat / state

Papalpreet Singh: ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਆਇਆ ਸਾਹਮਣੇ, ਕਿਹਾ- ਬੇਕਸੂਰ ਹੈ ਸਾਡਾ ਪੁੱਤ - Papalpreet Singh latest news

ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ। ਪਪਲਪ੍ਰੀਤ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਮੇਰੇ ਪੁੱਤਰ ਦਾ ਕੋਈ ਦੀ ਕਸੂਰ ਨਹੀਂ ਹੈ ਪੁਲਿਸ ਉਸ 'ਤੇ ਕੋਈ ਵੀ ਤਸੱਦਦ ਨਾਂ ਕਰੇ...

Papalpreet Singh
Papalpreet Singh

By

Published : Apr 10, 2023, 9:35 PM IST

Updated : Apr 10, 2023, 10:44 PM IST

Papalpreet Singh

ਅੰਮ੍ਰਿਤਸਰ:ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਪਪਲਪ੍ਰੀਤ ਸਿੰਘ ਦੇ ਮਾਤਾ ਨੇ ਮੀਡੀਆ ਨਾਲ ਗੱਲਬਾਤ ਕਰਨ ਮੌਕੇ ਅਹਿਮ ਖੁਲਾਸੇ ਕੀਤੇ। ਪਪਲਪ੍ਰੀਤ ਦੀ ਮਾਤਾ ਨੇ ਕਿਹਾ ਸਾਨੂੰ ਮੀਡੀਆ ਦੇ ਰਾਹੀ ਪਤਾ ਲੱਗਾ ਕਿ ਉਸਦੀ ਗ੍ਰਿਫਤਾਰੀ ਹੋਈ ਹੈ। ਕੱਥੂਨੰਗਲ ਪਿੰਡ ਤੋਂ ਕਿਹਾ ਇੱਕ ਮਹੀਨਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਜਨਾਲਾ ਕਾਂਡ ਤੋਂ ਬਾਅਦ ਉਹ ਘਰ ਨਹੀਂ ਆਇਆ। ਅੰਮ੍ਰਿਤਪਾਲ ਸਿੰਘ ਨੂੰ ਪਪਲਪ੍ਰੀਤ ਇੰਟਰਵਿਊ ਬਾਰੇ ਸਲਾਹ ਦਿੰਦਾ ਸੀ ਅਤੇ ਇੱਕ ਸਿੱਖ ਪੱਤਰਕਾਰ ਵੀ ਸੀ। ਉਸਦੀ ਮਾਂ ਦਾ ਕਹਿਣਾ ਹੈ ਕਿ ਪਪਲਪ੍ਰੀਤ ਸਿੰਘ ਨੇ 12 ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਸਿਪੇਟ ਕਾਲਜ ਵਿੱਚ ਕੋਰਸ ਕੀਤਾ ਹੈ।

ਪਪਲਪ੍ਰੀਤ ਸਿੰਘ ਹੈ ਪਿੰਡ ਦਾ ਪੰਚਾਇਚ ਮੈਂਬਰ:ਪਪਲਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਇਹ ਪਿੰਡ ਵਿੱਚ ਪੰਚਾਇਤ ਮੈਂਬਰ ਸੀ। ਕਿ ਮੇਰੇ ਬੱਚੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਸੀ ਪਪਲਪ੍ਰੀਤ ਸਿੰਘ ਵੀ ਉਸ ਦਾ ਸਾਥ ਦੇ ਰਿਹਾ ਸੀ। ਅੰਮ੍ਰਿਤ ਛਕਣ ਵਾਲੀਆਂ ਨੂੰ ਇਹ ਲੋਕ ਫੋਰਸ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕਵਾਰੀਆ ਕੁੜੀਆਂ ਨੂੰ ਫੜ੍ਹ ਕੇ ਪੁਲਿਸ ਵੱਲੋ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਬਿਲਕੁਲ ਗ਼ਲਤ ਹੈ।

ਪੱਤਰਕਾਰ ਬਣ ਰਹਿੰਦਾ ਸੀ ਅੰਮ੍ਰਿਤਪਾਲ ਨਾਲ :ਉਨ੍ਹਾਂ ਕਿਹਾ ਸਾਨੂੰ ਬਾਹਰੋਂ ਕੋਈ ਫ਼ਡਿੰਗ ਨਹੀਂ ਹੁੰਦੀ ਸੀ ਤੇ ਅਸੀਂ ਬਾਹਰ ਬੈਠੇ ਵੀਰ ਭਰਾ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾ ਤਾਂ ਕਿਸੇ ਨੂੰ ਕੋਈ ਵੀ ਪੈਸੇ ਨਾਂ ਦਿੱਤੇ ਜਾਣ। ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਪੱਤਰਕਾਰੀ ਦੇ ਤੌਰ 'ਤੇ ਲੋਕਾਂ ਵਿੱਚ ਵਿਚਰਦੇ ਸਨ। ਰਾਜਵਿੰਦਰ ਕੌਰ ਨੇ ਕਿਹਾ ਕਿ ਜੇਕਰ ਉਹ ਅੰਮ੍ਰਿਤਪਾਲ ਸਿੰਘ ਨਾਲ ਰਹਿੰਦੇ ਸਨ 'ਤੇ ਪੱਤਰਕਾਰੀ ਦੇ ਤੌਰ ਤੇ ਹੀ ਉਨ੍ਹਾਂ ਵੱਲ ਜਾਂਦੇ ਸਨ। ਉਹਨਾਂ ਨੇ ਨਾ ਕਦੇ ਕੋਈ ਹਥਿਆਰ ਦੀ ਗੱਲ ਕੀਤੀ ਹੈ। ਸਾਨੂੰ ਕਦੀ ਕੋਈ ਬਾਹਰੋਂ ਫੰਡਿੰਗ ਆਈ ਹੈ।

ਗਰੀਬ ਬੱਚਿਆਂ ਦੀ ਕਰਵਾਉਦਾਂ ਹੈ ਪੜ੍ਹਾਈ: ਉਨ੍ਹਾਂ ਕਿਹਾ ਪੁਲਿਸ ਬਾਰ-ਬਾਰ ਆ ਕੇ ਪ੍ਰੇਸ਼ਾਨ ਕਰ ਰਹੀਂ ਸੀ। ਇਸ ਕਰਕੇ ਅਸੀਂ ਘਰੋਂ ਚਲੇ ਗਏ ਸੀ ਪਪਲਪ੍ਰੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਮੇਰੇ ਭਰਾ ਅਤੇ ਮੇਰੇ ਸਹੁਰੇ ਨੂੰ ਪੁਲਿਸ ਨੇ ਥਾਣੇ ਵਿੱਚ ਬਿਠਾਇਆ ਹੋਇਆ ਹੈ ਕਿਹਾ ਪਪਲਪ੍ਰੀਤ ਸਿੰਘ ਜੇਕਰ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਸਨ ਪੁਲਿਸ ਉਨ੍ਹਾਂ ਰਿਸ਼ਤੇਦਾਰ ਨੂੰ ਵੀ ਚੁੱਕ ਲੈਂਦੀ ਸੀ। ਉਨ੍ਹਾਂ ਕਿਹਾ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ ਅਤੇ ਨਾ ਹੀ ਉਸ ਉਤੇ ਕੋਈ ਤਸ਼ੱਦਦ ਢਾਹਿਆ ਜਾਵੇ। ਉਨ੍ਹਾਂ ਕਿਹਾ ਕਿ ਪਪਲਪ੍ਰੀਤ ਸਿੰਘ ਲੋਕ ਭਲਾਈ ਦਾ ਕੰਮ ਕਰਦੇ ਸਨ। ਗਰੀਬ ਬੱਚਿਆ ਦੀਆ ਫੀਸਾਂ ਦਾਨੀ ਸੱਜਣਾਂ ਵੱਲੋਂ ਭਰੀ ਜਾਂਦੀ ਸੀ। ਉਨ੍ਹਾ ਬੱਚਿਆਂ ਦਾ ਭਵਿੱਖ ਹੁਣ ਖਤਰੇ ਵਿੱਚ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਇਹਨਾਂ ਨੇ ਪਿੰਡ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੋਈ ਸੀ। ਸਾਡੇ ਪਿੰਡ ਵਿਚ ਇਕ ਨਸ਼ੇ ਦੀ ਚੀਜ਼ ਵੀ ਮਿਲਣੀ ਬੰਦ ਹੋ ਗਈ ਸੀ।

ਇਹ ਵੀ ਪੜ੍ਹੋ:-Pappalpreet arrested: ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਕੱਥੂ ਨੰਗਲ ਤੋਂ ਗ੍ਰਿਫ਼ਤਾਰ, ਆਈਜੀ ਸੁਖਚੈਨ ਗਿੱਲ ਨੇ ਕੀਤੀ ਪੁਸ਼ਟੀ

Last Updated : Apr 10, 2023, 10:44 PM IST

ABOUT THE AUTHOR

...view details