ਅੰਮ੍ਰਿਤਸਰ : ਪਰਿਵਾਰਿਕ ਰੰਜਿਸ਼ ਦੇ ਚਲਦਿਆਂ ਨਾਨੇ ਵੱਲੋਂ ਕਤਲ ਕੀਤੇ ਗਏ 8 ਸਾਲ ਦੇ ਮਾਸੂਮ ਗੁਰਅੰਸ਼ਪ੍ਰੀਤ ਦੀ ਲਾਸ਼ ਆਖਿਰਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ। ਤਕਰੀਬਨ 72 ਘੰਟੇ ਬਾਅਦ ਮਿਲੀ ਲਾਸ਼ ਦੇਖ ਕੇ ਮਾਸੂਮ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਇਨਾਂ ਹੀ ਨਹੀਂ ਬੱਚੇ ਦੀ ਲਾਸ਼ ਕੱਢ ਰਹੇ ਪੁਲਿਸ ਵਾਲਿਆਂ ਦੇ ਵੀ ਹਿਰਦੇ ਵਲੂੰਧਰੇ ਗਏ। ਦਰਅਸਲ ਮਾਮਲਾ 4 ਦਿਨ ਪਹਿਲਾਂ ਦਾ ਹੈ ਜਦੋਂ ਪਤੀ ਪਤਨੀ ਦੇ ਲੰਮੇ ਸਮੇਂ ਤੋਂ ਚੱਲ ਰਹੇ ਆਪਸੀ ਝਗੜੇ ਵਿੱਚ ਸਮਝੌਤਾ ਹੋਇਆ ਤਾਂ ਪਰਿਵਾਰ ਇਕੱਠਾ ਹੋ ਗਿਆ। ਪਰ ਬੱਚੇ ਦੇ ਨਾਨੇ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਸੀ। ਜਿਸ ਤੋਂ ਗੁੱਸੇ ਵਿੱਚ ਆਏ ਉਕਤ ਮੁਲਜ਼ਮ ਨੇ ਆਪਣੀ ਹੀ ਧੀ ਦੀ ਕੁੱਖ ਉਜਾੜ ਦਿੱਤੀ।
72 ਘੰਟੇ ਬਾਅਦ ਨਹਿਰ ਚੋਂ ਮਿਲੀ 8 ਸਾਲ ਦੇ ਮਾਸੂਮ ਦੀ ਮ੍ਰਿਤਕ ਦੇਹ, ਨਾਨੇ ਦਾ ਪੁਲਿਸ ਰਿਮਾਂਡ ਚੁੱਕੇਗਾ ਕਤਲ ਦੇ ਅਸਲ ਕਾਰਣਾਂ ਤੋਂ ਪਰਦਾ - ਮੁਲਜ਼ਮ ਅਮਰਜੀਤ ਸਿੰਘ
ਨਾਨੇ ਵੱਲੋਂ ਆਪਣੇ ਦੋਹਤੇ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਗੁਰਅੰਸ਼ਪ੍ਰੀਤ ਨਾਂ ਦੇ 8 ਸਾਲ ਦੇ ਬੱਚੇ ਨੂੰ ਉਸਦੇ ਨਾਨੇ ਵੱਲੋਂ ਨਹਿਰ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਗਿਆ ਸੀ। ਜਿਸਦੀ ਅੱਜ ਚੋਥੇ ਦਿਨ ਪਿੰਡ ਰਾਨੇਵਾਲੀ ਦੀ ਨਹਿਰ ਦੇ ਨੇੜਿਉ ਲਾਸ਼ ਮਿਲੀ ਹੈ।
Published : Aug 27, 2023, 7:31 PM IST
72 ਘੰਟੇ ਬਾਅਦ ਮਿਲੀ ਲਾਸ਼ : ਮੁਲਜ਼ਮ ਅਮਰਜੀਤ ਸਿੰਘ ਵੱਲੋਂ 8 ਸਾਲ ਦੇ ਮਾਸੂਮ ਗੁਰਅੰਸ਼ਪ੍ਰੀਤ ਨੂੰ ਨਹਿਰ ਵਿੱਚ ਡੋਬ ਕੇ ਮਾਰ ਦਿੱਤਾ ਗਿਆ ਸੀ। ਇਸ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦਿਆਂ ਮੁਲਜ਼ਮ ਅਮਰਜੀਤ ਨੂੰ ਕਾਬੂ ਕਰ ਲਿਆ ਗਿਆ। ਜਦੋਂ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਜ਼ੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਬੱਚੇ ਦੀ ਲਾਸ਼ ਪਾਣੀ ਵਿੱਚ ਸੁੱਟਿਆ ਸੀ, ਪਰ ਜਦੋਂ ਤੱਕ ਪੁਲਿਸ ਕੁਝ ਕਰਦੀ ਲਾਸ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਈ ਸੀ ਜੋ ਕਿ ਅੱਜ 72 ਘੰਟੇ ਬਾਅਦ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ, ਮੁਲਜ਼ਮ ਅਮਰਜੀਤ ਦੇ ਨਾਲ ਹੋਰ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
- Murder in Amritsar: ਦੇਰ ਰਾਤ ਜੰਡਿਆਲਾ ਗੁਰੂ 'ਚ ਚੱਲੀਆਂ ਗੋਲੀਆਂ, ਦੁਕਾਨ 'ਚ ਦਾਖ਼ਲ ਹੋ ਕੀਤਾ ਕਤਲ
- Des Raj Kali Passed Away : ਪੰਜਾਬੀ ਸਾਹਿਤ ਜਗਤ ਨੂੰ ਵੱਡਾ ਝਟਕਾ, ਨਹੀਂ ਰਹੇ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਦੇਸ ਰਾਜ ਕਾਲੀ
- Akali BJP alliance: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਗਠਜੋੜ ਨਾ ਕਰਨ ਦੇ ਕੀਤੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ: ਉਥੇ ਹੀ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਜੋ ਘਟਨਾ ਹੋਈ ਹੈ ਬੇੱਹਦ ਦੁਖਦ ਹੈ। ਇਸ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਬੱਚੇ ਦੇ ਮਾਤਾ ਪਿਤਾ ਦੇ ਝਗੜੇ ਨੂੰ ਪਿੰਡ ਦੇ ਸਰਪੰਚ ਵੱਲੋ ਸੁਲਝਾ ਕੇ ਰਾਜੀਨਾਮਾ ਕਰਵਾ ਦਿੱਤਾ ਗਿਆ ਸੀ, ਤੇ ਬੱਚੇ ਦੀ ਮਾਂ ਆਪਣੇ ਘਰ ਵਾਪਿਸ ਚਲੀ ਗਈ ਪਰ ਗੁਰਅੰਸ਼ਪ੍ਰੀਤ ਆਪਣੇ ਨਾਨਕੇ ਘਰ ਹੀ ਰਹਿ ਗਿਆ। ਜਦੋਂ ਉਸਦੇ ਮਾਤਾ ਪਿਤਾ ਬੱਚੇ ਨੂੰ ਲੈਣ ਲਈ ਨਾਨਕੇ ਗਏ ਤਾਂ ਉਸਦਾ ਨਾਨਾ ਬੱਚੇ ਨੂੰ ਨਹਿਰ ਵੱਲ ਲਿਜਾ ਰਿਹਾ ਸੀ ਤੇ ਬੱਚੇ ਦੇ ਨਾਨੇ ਨੇ ਬੱਚੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ। ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਅਜਿਹਾ ਕੁਝ ਹੋਣਾ ਹੈ ਤਾਂ ਜਦੋਂ ਰਾਜ਼ੀਨਾਮਾ ਹੋਇਆ ਸੀ ਉਦੋਂ ਹੀ ਬੱਚੇ ਨੂੰ ਨਾਲ ਲੈ ਆਉਂਦੇ। ਉੱਥੇ ਹੀ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਕੋਲੋ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸਦੇ ਨਾਨੇ ਦੇ ਨਾਲ਼ ਜਿਹੜੇ ਹੋਰ ਵੀ ਲੋਕ, ਜੋ ਇਸ ਸਾਜ਼ਿਸ਼ ਦਾ ਹਿੱਸਾ ਸਨ, ਉਨ੍ਹਾਂ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।