ਪੰਜਾਬ

punjab

ETV Bharat / state

ਨਾਗਰਿਕਤਾ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਸਿੱਖ ਅਤੇ ਹਿੰਦੂ - ਭਾਰਤ ਦੀ ਨਾਗਰਿਕਤਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਫਗਾਨਿਸਤਾਨੀ ਪੀੜਤ ਸਿੱਖ ਅਤੇ ਪਾਕਿਸਤਾਨੀ ਹਿੰਦੂ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੀ ਨਾਗਰਿਕਤਾ ਦਿਵਾਉਣ ਦੀ ਮੰਗ ਕੀਤੀ।

ਫ਼ੋਟੋ
ਫ਼ੋਟੋ

By

Published : Aug 11, 2020, 3:15 PM IST

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਫਗਾਨਿਸਤਾਨੀ ਪੀੜਤ ਸਿੱਖ ਅਤੇ ਪਾਕਿਸਤਾਨੀ ਹਿੰਦੂ ਪਹੁੰਚੇ। ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਨਾਲ ਗੱਲ ਕਰਕੇ ਨਾਗਰਿਕਤਾ ਦਿਵਾਉਣ ਦੀ ਬੇਨਤੀ ਕੀਤੀ।

ਵੀਡੀਓ

ਇਸ ਮੌਕੇ ਗੱਲਬਾਤ ਕਰਦਿਆਂ ਅਫਗਾਨਿਸਤਾਨੀ ਪੀੜਤ ਸਿੱਖ ਸੂਰਬੀਰ ਸਿੰਘ ਨੇ ਦੱਸਿਆ ਕਿ ਉਹ 30 ਸਾਲਾਂ ਤੋਂ ਪੰਜਾਬ, ਚੰਡੀਗੜ੍ਹ, ਦਿੱਲੀ ਆਦਿ ਥਾਵਾਂ 'ਤੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇ ਅਤੇ ਗੱਲ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਫਸੇ ਲੋਕਾਂ ਨੂੰ ਕੱਢ ਰਹੇ ਹਨ। ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਹੱਲ ਕਰੇਗੀ।

ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਸੂਰਬੀਰ ਸਿੰਘ ਨੇ ਕਿਹਾ ਕਿ ਉੱਥੇ ਕਦੇ ਕਿਸੇ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਕਦੇ ਪੈਸੇ ਪਿੱਛੇ ਛੋਟੇ-ਛੋਟੇ ਬੱਚਿਆਂ ਨੂੰ।

ਉਨ੍ਹਾਂ ਕਿਹਾ ਕਿ ਜਥੇਦਾਰ ਸਾਹਬ ਨੇ ਉਨ੍ਹਾਂ ਨੂੰ ਉੱਮੀਦ ਦਿੱਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਨਗੇ। ਉੱਥੇ ਹੀ ਪਾਕਿਸਤਾਨ ਤੋਂ ਕੁਝ ਸਾਲ ਪਹਿਲਾਂ ਆਏ ਪੀੜਤ ਹਿੰਦੂ ਹਰਦੁਆਰੀਲਾਲ ਨੇ ਕਿਹਾ ਕਿ ਉਹ ਸਾਲ 2008 ਵਿੱਚ ਪਾਕਿਸਤਾਨ ਤੋਂ ਆਏ ਸਨ। ਉਨ੍ਹਾਂ ਸੋਚਿਆ ਸੀ ਕਿ ਭਾਰਤ ਸਾਡਾ ਆਪਣਾ ਮੁਲਕ ਹੈ ਇਸ ਲਈ ਉੱਥੇ ਸਾਨੂੰ ਕੋਈ ਸਮੱਸਿਆਵਾਂ ਨਹੀਂ ਆਵੇਗੀ। ਉਹ ਆਪਣਾ ਧਰਮ ਬਚਾ ਕੇ ਇੱਥੇ ਪਹੁੰਚੇ ਸੀ ਤਾਂ ਜੋ ਪੱਕੀ ਸ਼ਰਨ ਮਿਲੇਗੀ ਪਰ ਸਾਲ 2008 ਤੋਂ ਅਸੀਂ ਭਾਰਤੀ ਨਾਗਰਿਕਤਾ ਲਈ ਅਪੀਲ ਕਰ ਰਹੇ ਹਾਂ, ਪਰ ਸਾਨੂੰ ਨਾਗਰਿਕਤਾ ਨਹੀਂ ਮਿਲੀ।

ਉਨ੍ਹਾਂ ਦੱਸਿਆ ਕਿ ਹਰ ਸਾਲ ਬਾਅਦ ਵੀਜ਼ਾ ਲੈਣ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇ।

ABOUT THE AUTHOR

...view details