ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਮਾਰਗ ’ਤੇ ਗੁਰਦੁਆਰਾ ਸਾਰਾਗੜ੍ਹੀ ਨਜ਼ਦੀਕ ਇਕ ਵੱਡ-ਅਕਾਰੀ ਸਕਰੀਨ ਸਥਾਪਤ ਕੀਤੀ ਹੈ, ਜਿਸ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਚਲਾਇਆ ਜਾਵੇਗਾ। ਇਸ ਸਕਰੀਨ ਦੀ ਸੇਵਾ ਦੁਬਈ ਵਾਸੀ ਸ. ਜਸਪ੍ਰੀਤ ਸਿੰਘ ਓਬਰਾਏ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ।
Dhami On CM Mann : ਅਕਾਲੀ ਦਲ ਵੇਲੇ ਲਾਈਆਂ ਸਕਰੀਨਾਂ ਉੱਤੇ ਗੁਰਬਾਣੀ ਦੀ ਥਾਂ ਆਪਣੀਆਂ ਮਸ਼ਹੂਰੀਆਂ ਚਲਾ ਰਹੀ ਮਾਨ ਸਰਕਾਰ: ਹਰਜਿੰਦਰ ਧਾਮੀ - ਵਡੇ ਅਕਾਰ ਦੀ ਸਕਰੀਨ ਵਾਲੀ ਐਲਈਡੀ
ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਮਾਰਗ ’ਤੇ ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਵਲੋਂ ਵਡੇ ਅਕਾਰ ਦੀ ਸਕਰੀਨ ਵਾਲੀ ਐਲਈਡੀ ਲਗਾਈ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ (Inaugurate Large Screens For Gurbani) ਪੰਜਾਬ ਦੀ ਮੌਜੂਦਾ ਸਰਕਾਰ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਪਹਿਲਾਂ ਲੱਗੀਆਂ ਸਕਰੀਨਾਂ ’ਤੇ ਆਪਣੀਆਂ ਮਸ਼ਹੂਰੀਆਂ ਚਲਾ ਰਹੀ ਹੈ।
Published : Oct 25, 2023, 3:04 PM IST
ਮੌਜੂਦਾ ਸਰਕਾਰ ਉੱਤੇ ਸਾਧੇ ਨਿਸ਼ਾਨੇ:ਅੱਜ ਇਸ ਸਕਰੀਨ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਪੁੱਜਦੀ ਸੰਗਤ ਨੂੰ ਇਸ ਪਾਵਨ ਅਸਥਾਨ ਦੇ ਚੌਗਿਰਦੇ ਵਿੱਚ ਪੁੱਜਣ ਮੌਕੇ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸੇ ਨੂੰ ਦੇਖਦਿਆਂ ਪਿਛਲੀ ਅਕਾਲੀ ਦਲ ਦੀ ਸਰਕਾਰ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਰਸਤੇ ’ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ, ਜਿੱਥੇ ਗੁਰਬਾਣੀ ਕੀਰਤਨ ਚੱਲਦਾ ਸੀ, ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਸਕਰੀਨਾਂ ’ਤੇ ਆਪਣੀਆਂ ਮਸ਼ਹੂਰੀਆਂ ਚਲਾ ਰਹੀ ਹੈ।
ਆਪ ਸਰਕਾਰ ਨੂੰ ਲੈ ਕੇ ਸਿੱਖਾਂ ਵਿੱਚ ਰੋਸ : ਐਡਵੋਕੇਟ ਧਾਮੀ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਕਰਦਿਆਂ ਕਿਹਾ ਕਿ ਇਹ ਸਰਕਾਰ ਸਿੱਖ ਮਸਲਿਆਂ ਪ੍ਰਤੀ ਬਿਲਕੁਲ ਸੰਜੀਦਾ ਨਹੀਂ ਹੈ, ਜਿਸ ਕਾਰਨ ਸਿੱਖਾਂ ਅੰਦਰ ਰੋਸ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਹੁੰਦਿਆਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਅਤੇ ਇਸੇ ਤਹਿਤ ਹੀ ਸ੍ਰੀ ਦਰਬਾਰ ਸਾਹਿਬ ਦੇ ਰਸਤੇ ’ਤੇ ਗੁਰਬਾਣੀ ਪ੍ਰਵਾਹ ਲਈ ਸਕਰੀਨਾਂ ਲਗਾਉਣ ਦਾ ਕਾਰਜ ਸ਼ੂਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਕ ਸਕਰੀਨ ਸਥਾਪਤ ਕੀਤੀ ਗਈ ਹੈ ਅਤੇ ਜਲਦ ਹੀ ਇਸ ਦੇ ਵਿਸਥਾਰ ਤਹਿਤ ਹੋਰ ਸਕਰੀਨਾਂ ਵੀ ਲਗਾਈਆਂ ਜਾਣਗੀਆਂ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਹੋਵੇਗਾ। ਉਨ੍ਹਾਂ ਸਕਰੀਨ ਦੀ ਸੇਵਾ ਕਰਨ ਵਾਲੇ ਓਬਰਾਏ ਪਰਿਵਾਰ ਦਾ ਧੰਨਵਾਦ ਵੀ ਕੀਤਾ।