ਅੰਮ੍ਰਿਤਸਰ:ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਫਸਲ ਖਰੀਦ ਪ੍ਰਬੰਧਾਂ (wheat procurement arrangements) ਨੂੰ ਲੈ ਕੇ ਪ੍ਰਸ਼ਾਸਨ ਤਿਆਰੀਆਂ ਵਿੱਚ ਹੈ। ਇਸ ਵਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਪੈਦਾਵਾਰ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿਚ ਕੁੱਲ 7.25 ਲੱਖ ਮੀਟਰਿਕ ਟਨ ਕਣਕ ਪੈਦਾ ਹੋਣ ਦੀ ਉਮੀਦ ਹੈ।
ਇਹ ਵੀ ਪੜੋ:ਲੁਧਿਆਣਾ ਤੋਂ ਕਿਹੜਾ ਵਿਧਾਇਕ ਹੋ ਸਕਦਾ ਹੈ ਆਪ ਦੇ ਮੰਤਰੀ ਮੰਡਲ ’ਚ ਸ਼ਾਮਿਲ ? ਵੇਖੋ ਖਾਸ ਰਿਪੋਰਟ...
ਇਸ ਦੌਰਾਨ ਕਣਕ ਦੇ ਸੀਜ਼ਨ (Wheat season) ਨੂੰ ਲੈ ਕੇ ਅਗੇਤੇ ਪ੍ਰਬੰਧਾਂ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਸਾਲ 2022-23 ਦੌਰਾਨ 2015 ਰੁਪਏ ਪ੍ਰਤੀ ਕੁਇੰਟਲ ਨਾਲ ਕਣਕ ਦੀ ਖਰੀਦ ਹੋਵੇਗੀ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 71 ਥਾਵਾਂ ਤੇ ਕਣਕ ਦੀ ਖਰੀਦ ਦੇ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿੱਚ 57 ਮੰਡੀਆਂ, 5 ਆਰਜੀ ਯਾਰਡ ਅਤੇ 9 ਮਿੱਲਾਂ ਵਿੱਚ ਖਰੀਦ ਕੇਂਦਰ ਬਣਾਏ ਗਏ ਹਨ।